ਹਿਮਾਚਲ ਦੀਆਂ 4 ਸੀਟਾਂ ’ਤੇ ਭਾਜਪਾ ਅੱਗੇ, ਤਾਜ਼ਾ ਰੁਝਾਨ

05/23/2019 11:19:59 AM

ਸ਼ਿਮਲਾ–ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ’ਚ ਕਿਸ ਉਮੀਦਵਾਰ ਦੇ ਸਿਰ ’ਤੇ ਜਿੱਤ ਦਾ ਤਾਜ ਸਜੇਗਾ ਇਸ ਦਾ ਫੈਸਲਾ ਅੱਜ ਹੋਵੇਗਾ। ਦੱਸਿਆ ਜਾਂਦਾ ਹੈ  ਕਿ 4 ਲੇਕ ਸਭਾ ਸੀਟਾਂ ’ਤੇ 45 ਉਮੀਦਵਾਰ ਚੋਣ ਮੈਦਾਨ ’ਚ ਹਨ।

ਜਾਣੋ  ਕਿਸ ਸੀਟ ’ਤੇ ਕੌਣ ਅੱਗੇ
-ਹਮੀਰਪੁਰ ਤੋਂ ਅਨੁਰਾਗ ਠਾਕੁਰ 1,97,585 ਵੋਟਾਂ ਨਾਲ ਅੱਗੇ ਹੈ ਪਰ ਕਾਂਗਰਸ ਉਮੀਦਵਾਰ ਰਾਮ ਲਾਲ ਠਾਕੁਰ 79573 ਵੋਟਾਂ ਨਾਲ ਪਿੱਛੇ ਹੈ। ਹਮੀਰਪੁਰ ਤੋਂ ਅਨੁਰਾਗ ਠਾਕੁਰ ਦੀ ਜਿੱਤ ਲੱਗ ਰਹੀ ਹੈ। 
-ਕਾਂਗੜਾ ਤੋਂ ਭਾਜਪਾ ਦੇ ਕਿਸ਼ਨ ਕਪੂਰ 1,46,472 ਵੋਟਾਂ ਨਾਲ ਅੱਗੇ ਪਰ ਕਾਂਗਰਸ ਉਮੀਦਵਾਰ ਪਵਨ ਕਾਜਲ 46979 ਵੋਟਾਂ ਨਾਲ ਪਿੱਛੇ ਹਨ। 
-ਮੰਡੀ ਤੋਂ ਭਾਜਪਾ ਦੇ ਰਾਮਸਵਰੂਪ ਸ਼ਰਮਾ 1,79,532 ਵੋਟਾਂ ਨਾਲ ਅੱਗੇ ਪਰ ਕਾਂਗਰਸ ਉਮੀਦਵਾਰ ਅਸ਼ਰੇ ਸ਼ਰਮਾ 78190 ਵੋਟਾਂ ਨਾਲ ਪਿੱਛੇ ਹਨ।
-ਸ਼ਿਮਲਾ ਤੋਂ ਭਾਜਪਾ ਦੇ ਸੁਰੇਸ਼ ਕਸ਼ਯਪ 1,68,420 ਵੋਟਾਂ ਨਾਲ ਅੱਗੇ ਹਨ ਪਰ ਕਾਂਗਰਸ ਉਮੀਦਵਾਰ ਧਨੀਰਾਮ ਸ਼ਾਂਦਿਲ 74357 ਵੋਟਾਂ ਨਾਲ ਪਿੱਛੇ ਹਨ।
ਦੱਸ ਦੇਈਏ ਕਿ ਹਿਮਾਚਲ ’ਚ ਭਾਜਪਾ ਅਤੇ ਕਾਂਗਰਸ ’ਚ ਮੁਕਾਬਲਾ ਸੀ ਪਰ ਮੰਡੀ ਸੀਟ ਤੋਂ ਸੀ ਪੀ ਆਈ ਐੱਮ ਦੇਉਮੀਦਵਾਰ ਵੀ ਚੋਣ ਲੜ ਰਿਹਾ ਸੀ ।ਇਨ੍ਹਾਂ ਤੋਂ ਇਲਾਵਾ ਕੁਝ ਹੋਰ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ’ਚ ਸੀ।

ਹਿਮਾਚਲ ਲੋਕ ਸਭਾ 2019 ਦੀਆਂ ਚਾਰ ਸੀਟਾਂ ’ਤੇ ’ਚ 18 ਸਥਾਨਾਂ ’ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਪੂਰੀ ਤਿਆਰੀ ਚੋਣ ਕਮਿਸ਼ਨ ਨੇ ਕਰ ਲਈਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ। 9.30ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀਅਤੇ ਦੁਪਿਹਰ 2ਵਜੇ ਤੱਰ ਨਤੀਜੇ ਐਲਾਨੇ ਜਾਣਗੇ। ਸੂਬੇ ਦੀਆਂ 4 ਲੋਕ ਸਭਾ ਸੀਟਾਂ ’ਤੇ ਭਾਜਪਾ ਅਤੇ ਕਾਂਗਰਸ ਦੇ 45 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਹੋਵੇਗਾ। ਦੱਸਿਆ ਜਾਂਦਾ ਹੈ ਕਿ ਸੂਬੇ ਦੀਆਂ 4 ਲੋਕ ਸਭਾ ਸੀਟਾਂ ’ਤੇ 19 ਮਈ ਨੂੰ ਚੋਣਾਂ ਹੋਈਆ ਸੀ ਅਤੇ 18 ਕੇਂਦਰਾਂ ’ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ।

Iqbalkaur

This news is Content Editor Iqbalkaur