ਹਿਮਾਚਲ ਦੇ ਸਿੱਖਿਆ ਮੰਤਰੀ ਤੋਂ ਹੋਈ ਗਲਤੀ, ਐਲਾਨ ਤੋਂ ਪਹਿਲਾਂ ਹੀ ਦੇ ਦਿੱਤੀ ਵਾਜਪਈ ਨੂੰ ਸ਼ਰਧਾਂਜਲੀ

08/16/2018 5:10:46 PM

ਸ਼ਿਮਲਾ— ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੀ ਹਾਲਤ ਬਹੁਤ ਨਾਜ਼ੁਕ ਹੈ। ਪੂਰਾ ਦੇਸ਼ ਜਿੱਥੇ ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰ ਰਿਹਾ ਹੈ ਉਥੇ ਹੀ ਹਿਮਾਚਲ ਦੇ ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ ਤੋਂ ਇਕ ਵੱਡੀ ਗਲਤੀ ਹੋ ਗਈ। ਉਨ੍ਹਾਂ ਨੇ ਐਲਾਨ ਤੋਂ ਪਹਿਲਾਂ ਹੀ ਵਾਜਪਈ ਨੂੰ ਸ਼ਰਧਾਂਜਲੀ ਦੇ ਦਿੱਤੀ। ਉਨ੍ਹਾਂ ਨੇ ਵਾਜਪਈ ਨੂੰ ਮ੍ਰਿਤ ਐਲਾਨ ਕਰ ਦਿੱਤਾ। ਭਾਰਦਵਾਜ ਨੇ ਸ਼ਿਮਲਾ 'ਚ ਇਕ ਪ੍ਰੋਗਰਾਮ 'ਚ ਅਟਲ ਜੀ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ ਹੋ ਚੁੱਕਿਆ ਹੈ। ਉਨ੍ਹਾਂ ਨੇ ਜਨਤਾ ਤੋਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਣ ਲਈ ਕਿਹਾ। ਅਜੇ ਅਟਲ ਜੀ ਨੂੰ ਲੈ ਕੇ ਅਧਿਕਾਰਕ ਤੌਰ 'ਤੇ ਦਿਹਾਂਤ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੇ 'ਚ ਮੰਤਰੀ ਦਾ ਅਟਲ ਦੇ ਦਿਹਾਂਤ ਅਤੇ ਉਨ੍ਹਾਂ ਦੇ ਸਰਵਜਨਿਕ ਪ੍ਰੋਗਰਾਮ 'ਚ ਸ਼ਰਧਾਂਜਲੀ ਦੇਣਾ ਕਿਤੇ ਨਾ ਕਿਤੇ ਇਕ ਸਾਬਕਾ ਪ੍ਰਧਾਨਮੰਤਰੀ ਲਈ ਜ਼ਰੂਰੀ ਪ੍ਰੋਟੋਕਾਲ ਦਾ ਉਲੰਘਣ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।