ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਰਿਖੀ ਰਾਮ ਕੌਂਡਲ ਦਾ ਦਿਹਾਂਤ

03/17/2020 5:03:35 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਰਿਖੀ ਰਾਮ ਕੌਂਡਲ ਦਾ ਦਿਲ ਦੌਰਾ ਪੈਣ ਕਾਰਣ ਅੱਜ ਤੜਕੇ ਦਿਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਭਾਜਪਾ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਡਲ ਨੇ ਬਿਲਾਸਪੁਰ ਜ਼ਿਲੇ ’ਚ ਆਪਣੇ ਜੱਦੀ ਘਰ ’ਚ ਆਖਰੀ ਸਾਹ ਲਿਆ। ਭਾਜਪਾ ਦੇ ਸੀਨੀਅਰ ਨੇਤਾ ਰਿਖੀ ਬਿਲਾਸਪੁਰ ਦੇ ਝੰਡੂਤਾ ਵਿਧਾਨ ਸਭਾ ਸੀਟ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਮੁੱਖ ਮੰਤਰੀ ਜੈਰਾਮ ਠਾਕੁਰ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਸਾਬਕਾ ਮੁੱਖ ਮੰਤਰੀ ਪੀ. ਕੇ. ਧੂਮਲ ਅਤੇ ਸੂਬਾ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਨੇ ਕੌਂਡਲ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ।


Iqbalkaur

Content Editor

Related News