ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਨੂੰ ਮਿਲਿਆ ‘ਲੈਟਰ ਬਾਕਸ’ ਦੇ ਆਕਾਰ ਦਾ ਦਫ਼ਤਰ, ਬਣਿਆ ਖਿੱਚ ਦਾ ਕੇਂਦਰ

06/09/2022 11:07:37 AM

ਮਨਾਲੀ- ਸਮਾਰਟਫੋਨ ਦੀ ਦੁਨੀਆ ’ਚ ਚਿੱਠੀਆਂ ਕੌਣ ਭੇਜਦਾ ਹੈ ਪਰ ਹਿਮਾਚਲ ਦੀ ਸਪੀਤੀ ਘਾਟੀ ਦੇ ਹਿੱਕਿਮ ਪਿੰਡ ’ਚ ਦੁਨੀਆ ਦਾ ਸਭ ਤੋਂ ਉੱਚੇ ਡਾਕਘਰ ਤੋਂ ਅੱਜ ਵੀ ਰੋਜ਼ਾਨਾ ਸੈਂਕੜੇ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ। ਕਰੀਬ 14,567 ਫੁੱਟ ’ਤੇ ਸਥਿਤ ਇਸ ਡਾਕਘਰ ਨੂੰ ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਮੰਨਿਆ ਜਾਂਦਾ ਹੈ। ਹਿਮਾਚਲ ’ਚ ਸੈਲਾਨੀਆਂ ਨੂੰ ਲੁਭਾਉਣ ਲਈ ਇਕ ਲੈਟਰ ਬਾਕਸ ਦੇ ਆਕਾਰ ਦਾ ਦਫ਼ਤਰ ਮਿਲਿਆ ਹੈ।

ਇਹ ਵੀ ਪੜ੍ਹੋ- ਦਾਦਾ-ਦਾਦੀ ਜਾਂ ਨਾਨਾ-ਨਾਨੀ, ਕੋਰੋਨਾ ਨਾਲ ਅਨਾਥ ਬੱਚੇ ’ਤੇ ਕਿਸ ਦਾ ਹੱਕ? SC ਨੇ ਸੁਣਾਇਆ ਫ਼ੈਸਲਾ

PunjabKesari

ਸਪੀਤੀ ਘਾਟੀ ਵਿਚ ਸੈਲਾਨੀਆਂ ਲਈ ਹਿੱਕਿਮ ਡਾਕਘਰ ਇਕ ਲਾਜ਼ਮੀ ਸਥਾਨ ਬਣ ਗਿਆ ਹੈ। ਇੱਥੇ ਛੋਟਾ ਡਾਕਘਰ ਇਕ ਪੁਰਾਣੇ ਕੱਚੇ ਘਰ ਵਿਚ ਹੈ, ਜਿੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਦਫ਼ਤਰ ਦੇ ਬਾਹਰ ਕੁਝ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। ਸੈਲਾਨੀ ਇੱਥੋਂ ਸਪੀਤੀ ਦੀਆਂ ਫੋਟੋਆਂ ਵਾਲੇ ਰੰਗੀਨ ਪੋਸਟ ਕਾਰਡ ਆਪਣੇ ਆਪ ਜਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੋਸਟ ਕਰ ਸਕਦੇ ਹਨ।

ਇਹ ਵੀ ਪੜ੍ਹੋ: ਬੇਰਹਿਮ ਬਣੀ ਮਾਂ, ਹੋਮਵਰਕ ਨਾ ਕਰਨ ’ਤੇ ਹੱਥ-ਪੈਰ ਬੰਨ੍ਹ ਕੇ ਬੱਚੀ ਨੂੰ ਤਪਦੀ ਛੱਤ ’ਤੇ ਲਿਟਾਇਆ

PunjabKesari

ਪੋਸਟ ਕਾਰਡ ਪ੍ਰਾਪਤ ਕਰਨ ਵਾਲਿਆਂ ਨੂੰ ਸੰਦੇਸ਼ ਦੇ ਨਾਲ ਵਧਾਈ ਦਿੰਦੇ ਹਨ ਕਿ ਇਹ ਚਿੱਠੀ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਤੋਂ ਆਈ ਹੈ। ਕਾਜ਼ਾ ਕਸਬੇ ਦੇ ਉੱਪਰ ਹਿੱਕਿਮ ਪਿੰਡ ਦੇ ਆਕਰਸ਼ਣ ਨੂੰ ਵਧਾਉਣ ਲਈ ਵਿਭਾਗ ਇਕ ਨਵਾਂ ਦਫ਼ਤਰ ਤਿਆਰ ਕੀਤਾ ਗਿਆ ਹੈ, ਜੋ ਇੱਕ ਵੱਡੇ ਲੈਟਰ ਬਾਕਸ ਵਾਂਗ ਦਿਖਾਈ ਦਿੰਦਾ ਹੈ। ਸੈਲਾਨੀਆਂ ਨੂੰ ਜਲਦੀ ਹੀ ਨਵੇਂ ਦਫ਼ਤਰ ਰਾਹੀਂ ਪੋਸਟ ਕਾਰਡ ਖਰੀਦਣ ਅਤੇ ਪੋਸਟ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ- ਮਾਂ ਤੋਂ ਪਿਆਰੀ ਹੋਈ ਪਬਜੀ ਗੇਮ; ਬੇਵੱਸ ਪਿਓ ਦੀ ਪੁਲਸ ਨੂੰ ਅਪੀਲ- ਮੇਰੇ ਕਾਤਲ ਪੁੱਤ ਨੂੰ ਬਖ਼ਸ਼

PunjabKesari

ਇਕ ਅਧਿਕਾਰੀ ਮੁਤਾਬਕ ਸਮੁੰਦਰੀ ਤਲ ਤੋਂ 14,567 ਫੁੱਟ ਦੀ ਉਚਾਈ 'ਤੇ ਸਥਿਤ ਇਸ ਦਫਤਰ ਦੀ ਪ੍ਰਸਿੱਧੀ ਦੇ ਕਾਰਨ ਹਿੱਕਿਮ ਡਾਕਘਰ ਦੀਆਂ ਤਸਵੀਰਾਂ ਸਪੀਤੀ ਘਾਟੀ ਤੋਂ ਸਭ ਵੱਧ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿਚੋਂ ਇਕ ਹਨ। ਹਰ ਕੋਈ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਦਾ ਦੌਰਾ ਕਰਨਾ ਚਾਹੁੰਦਾ ਹੈ। ਹਾਲ ਹੀ ਵਿਚ ਹਿਮਾਚਲ ਦੇ ਰਾਜਪਾਲ ਵੀ ਇਸ ਪ੍ਰਸਿੱਧ ਡਾਕਘਰ ਨੂੰ ਦੇਖਣ ਲਈ ਹਿੱਕਿਮ ਗਏ ਸਨ। ਅਧਿਕਾਰੀ ਨੇ ਕਿਹਾ ਕਿ  ਲੈਟਰ ਬਾਕਸ ਦੇ ਆਕਾਰ ਦਾ ਦਫ਼ਤਰ ਸੈਲਾਨੀਆਂ ਲਈ ਹੋਰ ਖਿੱਚ ਦਾ ਕੇਂਦਰ ਹੋਵੇਗਾ।

 


Tanu

Content Editor

Related News