ਹਿਮਾਚਲ : ਪਟੜੀ ਤੋਂ ਉਤਰਿਆ ਕਾਂਗੜਾ ਰੇਲ ਦਾ ਇੰਜਣ

02/22/2019 11:43:16 PM

ਸ਼ਿਮਲਾ— ਨੈਰੋਗੇਜ ਰੇਲਮਾਰਗ ਪਠਾਨਕੋਟ-ਜੋਗਿੰਦਰਨਗਰ 'ਤੇ ਸ਼ੁੱਕਰਵਾਰ ਸਵੇਰੇ ਲੁਨਸੂ ਨੇੜੇ ਰੇਲ ਗੱਡੀ ਦਾ ਇੰਜਣ ਪਟੜੀ ਤੋਂ ਉਤਰ ਗਿਆ। ਰਾਹਤ ਦੀ ਗੱਲ ਇਹ ਰਹੀ ਹੈ ਕਿ ਹਾਦਸੇ 'ਚ ਕਿਸੇ ਦੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਸਵੇਰੇ ਕਾਂਗੜਾ ਘਾਟੀ ਰੇਲ ਮਾਰਗ 'ਤੇ ਚੱਲਣ ਵਾਲੀ ਰੇਲ ਗੱਡੀ ਨੰ. 52462 ਸਵੇਰੇ 4:45 'ਤੇ ਜਵਾਲਾਮੁਖੀ ਰੋਡ ਤੋਂ ਪਠਾਨਕੋਟ ਲਈ ਜਾ ਰਹੀ ਸੀ ਕਿ ਸਵੇਰੇ ਸਵਾ 5 ਲੁਨਸੂ ਨੇੜੇ ਪਹੁੰਚਦਿਆਂ ਹੀ ਇੰਜਣ ਪਟੜੀ ਤੋਂ ਉਤਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਰਾਤ ਹੋਈ ਬਾਰਿਸ਼ 'ਚ ਜ਼ਮੀਨ ਖਿਸਕਣ ਕਾਰਨ ਮਲਬਾ ਅਚਾਨਕ ਰੇਲ ਲਾਈਨ 'ਤੇ ਆ ਗਿਆ। ਇਸ ਕਾਰਨ ਰੇਲ ਇੰਜਣ ਪਟੜੀ ਤੋਂ ਉਤਰ ਗਿਆ। ਜੇਕਰ ਹਾਦਸਾ ਕਿਸੇ ਹੋਰ ਸਥਾਨ 'ਤੇ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਰੇਲਵੇ ਥਾਣਾ ਕਾਂਗੜਾ ਤੋਂ ਜਾਂਚ ਕਰਨ ਆਏ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਸਥਿਤੀ ਜਾ ਜਾਇਜ਼ਾ ਲਿਆ ਹੈ। ਘਟਨਾ ਨੂੰ ਲੈ ਕੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।

Inder Prajapati

This news is Content Editor Inder Prajapati