ਦਿੱਲੀ ਚੋਣ : ਸਭ ਤੋਂ ਜ਼ਿਆਦਾ ਬੱਲੀਮਾਰਾਨ ਤੇ ਸਭ ਤੋਂ ਘੱਟ ਦਿੱਲੀ ਕੈਂਟ 'ਚ ਹੋਈ ਵੋਟਿੰਗ - EC

02/09/2020 8:01:28 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੌਣਾਂ ਲਈ ਸ਼ਨੀਵਾਰ 8 ਫਰਵਰੀ ਨੂੰ ਵੋਟਿੰਗ ਹੋ ਚੁੱਕੀ ਹੈ। ਹਾਲਾਂਕਿ ਅਜੇ ਤਕ ਚੋਣ ਕਮਿਸ਼ਨ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਤਕ ਵੋਟਿੰਗ ਹੁੰਦੀ ਰਹੀ। ਇਸ ਲਈ ਆਂਕੜੇ ਇਕੱਠੇ ਕਰਨ 'ਚ ਦੇਰੀ ਹੋਈ। ਕਮਿਸ਼ਨ ਨੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ 62.59 ਫਿਸਦੀ ਵੋਟਿੰਗ ਹੋਈ, ਜਦਕਿ  2015 'ਚ ਹੋਏ ਵਿਧਾਨ ਸਭਾ ਚੋਣਾਂ 'ਚ 67 ਫਿਸਦੀ ਵੋਟਿੰਗ ਹੋਈ ਸੀ।


ਚੋਣ ਕਮਿਸ਼ਨ ਨੇ ਹਰੇਕ ਵਿਧਾਨ ਸਭਾ ਸੀਟਾਂ ਦੇ ਵੋਟਿੰਗ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਬੱਲੀਮਾਰਾਨ ਸੀਟ 'ਤੇ ਸਭ ਤੋਂ ਜ਼ਿਆਦਾ 71.6 ਫਿਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਵੋਟਿੰਗ ਦਿੱਲੀ ਕੈਂਟ 45.4 ਫਿਸਦੀ ਵਿਧਾਨ ਸਭਾ ਸੀਟ 'ਤੇ ਦਰਜ ਕੀਤੀ ਗਈ। ਸੀਲਮਪੁਰ 'ਚ 71.2 ਫਿਸਦੀ, ਓਖਲਾ 'ਚ 58.8 ਫਿਸਦੀ ਵੋਟਿੰਗ ਹੋਈ।

ਚੋਣ ਅਧਿਕਾਰੀ ਨੇ ਆਪ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਚੋਣ ਅਫਸਰ ਨੇ ਦੋ ਥਾਵਾਂ 'ਤੇ ਈ.ਵੀ.ਐੱਮ. ਮਸ਼ੀਨ ਰੱਖੀ ਸੀ। ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀ ਨੇ ਈ.ਵੀ.ਐੱਮ. ਲੈ ਕੇ  ਅੱਧਾ ਕਿਲੋਮੀਟਰ ਤੁਰਨਾ ਸੀ, ਇਸ ਲਈ ਈ.ਵੀ.ਐੱਮ. ਨੂੰ ਲੈ ਕੇ ਲੋਕਾਂ 'ਚ ਡਰ ਪੈਦਾ ਹੋਇਆ ਸੀ।


ਦੱਸਣਯੋਗ ਹੈ ਕਿ ਚੋਣ ਪ੍ਰਤੀਸ਼ਤ ਨੂੰ ਜਾਰੀ ਕਰਨ 'ਚ ਹੋਈ ਦੇਰ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਚੋਣ ਕਮਿਸ਼ਨਰ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਟਵੀਟ 'ਤੇ ਕਿਹਾ ਕਿ ਇਹ ਬਿਲਕੁਲ ਹੈਰਾਨੀ ਵਾਲੀ ਗੱਲ ਹੈ। ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਵੋਟਿੰਗ ਤੋਂ ਕਈ ਘੰਟੇ ਬਾਅਦ ਵੀ ਵੋਟਿੰਗ ਦੇ ਆਂਕੜੇ ਜਾਰੀ ਕਿਉਂ ਨਹੀਂ ਕਰ ਰਹੇ ਹਨ?

KamalJeet Singh

This news is Content Editor KamalJeet Singh