ਹਾਈਕੋਰਟ ਹੋਇਆ ਸਖ਼ਤ, ਬਲੱਡ ਬੈਂਕ ਅਤੇ ਟਰਾਮਾ ਸੈਂਟਰ ਮਾਮਲੇ ''ਚ ਸਕੱਤਰ ਸਿਹਤ ਨੂੰ ਕੀਤਾ ਤਲਬ

11/14/2017 1:01:12 PM

ਨੈਨੀਤਾਲ— ਬਾਗੇਸ਼ਵਰ 'ਚ ਬਲੱਡ ਬੈਂਕ ਅਤੇ ਟਰਾਮਾ ਸੈਂਟਰ ਬਣਾਉਣ ਦੇ ਮਾਮਲੇ 'ਚ ਨੈਨੀਤਾਲ ਹਾਈਕੋਰਟ ਸਖ਼ਤ ਹੋ ਗਿਆ ਹੈ। ਸਕੱਤਰ ਸਿਹਤ ਨੂੰ ਨੈਨੀਤਾਲ ਹਾਈਕੋਰਟ ਦੀ ਬੈਂਚ 'ਚ ਵਿਅਕਤੀਗਤ ਰੂਪ ਨਾਲ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ, ਜਿੱਥੇ ਉਹ ਬਲੱਡ ਬੈਂਕ ਅਤੇ ਟਰਾਮਾ ਸੈਂਟਰ ਦੇ ਬਣਨ 'ਚ ਹੋ ਰਹੀ ਦੇਰੀ ਦੇ ਮਾਮਲੇ 'ਚ ਆਪਣਾ ਜਵਾਬ ਵੀ ਪੇਸ਼ ਕਰਨਗੇ। 
ਹਾਈਕੋਰਟ ਦੇ ਬੈਂਚ ਨੇ ਸਕੱਤਰ ਸਿਹਤ ਨੂੰ ਆਦੇਸ਼ ਦਿੱਤੇ ਸਨ ਕਿ 3 ਮਹੀਨੇ ਦੇ ਅੰਦਰ ਬਾਗੇਸ਼ਵਰ 'ਚ ਟਰਾਮਾ ਸੈਂਟਰ ਅਤੇ ਬਲੱਡ ਬੈਂਕ ਦੀ ਸਥਾਪਨਾ ਕਰਨ, ਨਹੀਂ ਤਾਂ ਮੁਅੱਤਲ ਕੀਤਾ ਜਾਵੇਗਾ। ਕੋਰਟ ਦੇ ਆਦੇਸ਼ ਦੇ ਬਾਅਦ ਵੀ ਬਲੱਡ ਬੈਂਕ ਅਤੇ ਟਰਾਮਾ ਸੈਂਟਰ ਨਹੀਂ ਖੋਲ੍ਹਿਆ ਗਿਆ, ਜਿਸ ਦੇ ਬਾਅਦ ਪਟੀਸ਼ਨਕਰਤਾ ਨੇ ਹਾਈਕੋਰਟ 'ਚ ਬੇਨਤੀ ਪੱਤਰ ਦੇ ਕੇ ਕੋਰਟ ਨੂੰ ਜਾਣੂ ਕਰਵਾਇਆ ਕਿ ਹੁਣ ਤੱਕ ਬਲੱਡ ਬੈਂਕ ਅਤੇ ਟਰਾਮਾ ਸੈਂਟਰ ਨਹੀਂ ਖੋਲ੍ਹਿਆ ਗਿਆ। 
ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸਕੱਤਰ ਸਿਹਤ ਨੂੰ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।