ਕੋਰੋਨਾ ਵਾਇਰਸ : ਦਿੱਲੀ ''ਚ ਤਾਲਾਬੰਦੀ ਲਾਗੂ ਕਰਨ ਲਈ ਕੋਰਟ ''ਚ ਜਨਹਿੱਤ ਪਟੀਸ਼ਨ ਦਾਇਰ

06/11/2020 2:33:01 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ 'ਚ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ 'ਆਪ' ਸਰਕਾਰ ਨੂੰ ਇੱਥੇ ਸਖਤੀ ਨਾਲ ਤਾਲਾਬੰਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਹੈ। ਵਕੀਲ ਅਨਿਬਰਾਨ ਮੰਡਲ ਅਤੇ ਉਨ੍ਹਾਂ ਦੇ ਕਾਮੇ ਪਵਨ ਕੁਮਾਰ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਖੁਦ ਸਵੀਕਾਰ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਜੂਨ ਦੇ ਅੰਤ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਰੀਬ ਇਕ ਲੱਖ ਮਾਮਲੇ ਸਾਹਮਣੇ ਆਉਣਗੇ ਅਤੇ ਜੁਲਾਈ ਦੇ ਮੱਧ ਤੱਕ ਕਰੀਬ 2.25 ਲੱਖ ਅਤੇ ਜੁਲਾਈ ਦੇ ਅੰਤ ਤੱਕ 5.5 ਲੱਖ ਮਾਮਲੇ ਸਾਹਮਣੇ ਆਉਣ ਦਾ ਖਦਸ਼ਾ ਹੈ।

ਪਟੀਸ਼ਨ 'ਚ ਦਿੱਲੀ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਡਾਕਟਰਾਂ, ਮੈਡੀਕਲ ਮਾਹਰਾਂ ਅਤੇ ਮਹਾਮਾਰੀ ਰੋਗ ਮਾਹਰਾਂ ਦੀ ਇਕ ਵਿਸ਼ੇਸ਼ ਕਮੇਟੀ ਗਠਿਤ ਕਰਨ 'ਤੇ ਵਿਚਾਰ ਕਰਨ ਤਾਂ ਕਿ ਇਨਫੈਕਸ਼ਨ ਨੂੰ ਕਾਬੂ ਕਰਨ ਦੀ ਯੋਜਨਾ ਦਾ ਖਾਕਾ ਤਿਆਰ ਕੀਤਾ ਜਾ ਸਕੇ। ਪਟੀਸ਼ਨਕਰਤਾਵਾਂ ਨੇ ਤਾਲਾਬੰਦੀ ਲਾਗੂ ਕੀਤੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਪਹਿਲਾਂ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ ਇਨਫਕੈਸ਼ਨ ਦੇ ਮਾਮਲੇ ਵਧਣ ਦੀ ਦਰ ਘੱਟ ਸੀ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਲੋਕਾਂ ਦੀ ਆਵਾਜਾਈ ਅਤੇ ਜਨਤਕ ਟਰਾਂਸਪੋਰਟ ਸੇਵਾ ਮੁੜ ਸ਼ੁਰੂ ਕਰਨ, ਧਾਰਮਿਕ ਸਥਾਨ, ਮਾਲ, ਰੈਸਟੋਰੈਂਟ ਅਤੇ ਹੋਟਲ ਖੋਲ੍ਹਣ ਵਰਗੀਆਂ ਗਤੀਵਿਧੀਆਂ ਦੀ ਮਨਜ਼ੂਰੀ ਦੇਣ ਨਾਲ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲਿਆ ਹੈ, ਜਿਸ ਕਾਰਨ ਕੋਰੋਨਾ ਵਾਇਰਸ ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਟੀਸ਼ਨ 'ਚ ਹਸਪਤਾਲਾਂ 'ਚ ਪੂਰੇ ਬਿਸਤਰਿਆਂ, ਵੈਂਟੀਲੇਟਰਾਂ, ਆਈ.ਸੀ.ਯੂ. ਵਾਰਡ ਅਤੇ ਜਾਂਚ ਕੇਂਦਰਾਂ ਦੀ ਕਮੀ ਦਾ ਵੀ ਦਾਅਵਾ ਕੀਤਾ ਗਿਆ ਹੈ।


DIsha

Content Editor

Related News