ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ

07/31/2022 6:12:10 PM

ਚੇਨਈ– ਮਦਰਾਸ ਹਾਈ ਕੋਰਟ ਦੀ ਮਦੁਰੈ ਬੈਚ ਨੇ ਆਨਲਾਈਨ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਤਾਮਿਲਨਾਡੂ ਦੀ ਮਹਿਲਾ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨਾਲ ਡਿਜੀਟਲ ਮਾਧਿਅਮ ਨਾਲ ਵਿਆਹ ਕਰਨ ਨੂੰ ਤਿਆਰ ਹਨ। ਜਸਟਿਸ ਜੀ. ਆਰ. ਸਵਾਮੀਨਾਥਨ ਨੇ ਇਕ ਰਿਟ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਕਿਹਾ ਕਿ ਵਿਆਹ ਦਾ ਅਧਿਕਾਰ ਇਕ ਮੌਲਿਕ ਮਨੁੱਖੀ ਅਧਿਕਾਰ ਹੈ ਅਤੇ ਵਿਸ਼ੇਸ਼ ਵਿਆਹ ਐਕਟ, 1954 ਦੀ ਧਾਰਾ 12 ਅਤੇ 13 ਦਾ ਨਿਰਮਾਣ ਇਸ ਪ੍ਰਕਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ ਅਧਿਕਾਰ ਨੂੰ ਪ੍ਰਭਾਵੀ ਬਣਾਇਆ ਜਾ ਸਕੇ। ਪਟੀਸ਼ਨ ’ਚ ਪਟੀਸ਼ਨਕਰਤਾ ਵਾਸਮੀ ਸੁਦਰਸ਼ਨੀ ਪੀ. ਐੱਨ. ਨੇ ਸਬ-ਰਜਿਸਟਰਾਰ, ਕੰਨਿਆ ਕੁਮਾਰੀ ਨੂੰ ਰਾਹੁਲ ਐੱਲ. ਮਧੂ ਨਾਲ ਆਪਣਾ ਵਿਆਹ ਆਨਲਾਈਨ ਸੰਪੰਨ ਕਰਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। 

ਅਦਾਲਤ ਨੇ ਕਿਹਾ ਕਿ ਐਕਟ ਦੀ ਧਾਰਾ 12 (2) ’ਚ ਕਿਹਾ ਗਿਆ ਹੈ ਕਿ ਵਿਆਹ ਕਿਸੇ ਵੀ ਰੂਪ ’ਚ ਕੀਤਾ ਜਾ ਸਕਦਾ ਹੈ, ਦੋਵੇਂ ਪੱਖ ਚੋਣ ਕਰ ਸਕਦੇ ਹਨ। ਇਸ ਮਾਮਲੇ ’ਚ ਦੋਹਾਂ ਪੱਖਾਂ ਨੇ ਆਨਲਾਈਨ ਵਿਆਹ ਦੇ ਬਦਲ ਦੀ ਚੋਣ ਕੀਤੀ ਹੈ। ਆਨਲਾਈਨ ਵਿਆਹ ਦੌਰਾਨ ਲਾੜੀ ਬਣਨ ਜਾ ਰਹੀ ਸੁਦਰਸ਼ਨੀ ਭਾਰਤ ’ਚ ਹੋਵੇਗੀ, ਜਦਕਿ ਲਾੜਾ ਬਣਨ ਨੂੰ ਤਿਆਰ ਰਾਹੁਲ ਅਮਰੀਕਾ ’ਚ ਹੋਣਗੇ। 

ਕਾਨੂੰਨ ਨੂੰ ਤਕਨਾਲੋਜੀ ਦੀ ਰਫ਼ਤਾਰ ਨਾਲ ਤਾਲਮੇਲ ਰੱਖਣਾ ਹੈ, ਇਸ ਲਈ ਇੱਥੇ ਵਿਆਹ ਵਿਚ ਸ਼ਾਮਲ ਧਿਰਾਂ ਦੀ ਚੋਣ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਆਹ ਵਿਸ਼ੇਸ਼ ਮੈਰਿਜ ਐਕਟ, 1954 ਤਹਿਤ ਰਜਿਸਟਰਡ ਕਰਵਾਇਆ ਜਾਵੇ ਅਤੇ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਜਾਵੇ।


Tanu

Content Editor

Related News