ਕੋਰਟ ਨੇ ਠੇਕਿਆਂ ''ਤੇ ਸ਼ਰਾਬ ਦੀ ਵਿਕਰੀ ਰੋਕਣ ਦਾ ਆਦੇਸ਼ ਖਾਰਜ ਕਰਨ ਤੋਂ ਕੀਤਾ ਇਨਕਾਰ

05/30/2020 1:27:40 PM

ਮੁੰਬਈ- ਬੰਬਈ ਹਾਈ ਕੋਰਟ ਨੇ ਸ਼ਹਿਰ 'ਚ ਸ਼ਰਾਬ ਦੇ ਠੇਕਿਆਂ 'ਤੇ ਵਿਕਰੀ ਰੋਕਣ ਦੇ ਬ੍ਰਹਿਮੁੰਬਈ ਮਹਾਨਗਰ ਪਾਲਿਕਾ (ਬੀ.ਐੱਮ.ਸੀ.) ਦੇ ਆਦੇਸ਼ ਨੂੰ ਖਾਰਜ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦਰਮਿਆਨ ਨਗਰ ਬਾਡੀ ਦਾ ਇਹ ਆਦੇਸ਼ ਨੀਤੀਗਤ ਫੈਸਲਾ ਹੈ। ਨਗਰ ਬਾਡੀ ਨੇ 22 ਮਈ ਨੂੰ ਸ਼ਰਾਬ ਦੇ ਠੇਕਿਆਂ 'ਤੇ ਵਿਕਰੀ 'ਤੇ ਪਾਬੰਦੀ ਲਗਾਉਂਦੇ ਹੋਏ ਘਰਾਂ ਤੱਕ ਸ਼ਰਾਬ ਪਹੁੰਚਾਉਣ ਲਈ ਈ-ਵਪਾਰਕ ਮੰਚਾਂ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜੱਜ ਨਿਤਿਨ ਜਾਮਦਾਰ ਅਤੇ ਜੱਜ ਐੱਨ.ਆਰ. ਬੋਰਕਰ ਦੀ ਬੈਂਚ ਨੇ ਬੀ.ਐੱਮ.ਸੀ. ਦੀ ਨੋਟੀਫਿਕੇਸ਼ਨ ਨੂੰ ਖਾਰਜ ਕਰਨ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰ ਦਿੱਤਾ।

ਮਹਾਰਾਸ਼ਟਰ ਸ਼ਰਾਬ ਵਪਾਰੀ ਸੰਘ ਨੇ ਪਟੀਸ਼ ਦਾਇਰ ਕਰ ਕੇ ਸੂਬਾ ਸਰਕਾਰ ਨੂੰ ਮੁੰਬਈ 'ਚ ਠੇਕਿਆਂ 'ਤੇ ਸ਼ਰਾਬ ਦੀ ਵਿਕਰੀ ਦੀ ਮਨਜ਼ੂਰੀ ਦੇਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ। ਮੁੰਬਈ ਕੋਵਿਡ-19 ਰੈੱਡ ਜ਼ੋਨ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਪੁਣੇ ਅਤੇ ਨਾਸਿਕ ਵਰਗੇ ਸ਼ਹਿਰਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸਥਿਤੀ ਮੁੰਬਈ ਦੀ ਤਰ੍ਹਾਂ ਹੀ ਹੈ ਪਰ ਉੱਥੇ ਠੇਕਿਆਂ 'ਤੇ ਸ਼ਰਾਬ ਦੀ ਵਿਕਰੀ ਦੀ ਮਨਜ਼ੂਰੀ ਹੈ। ਹਾਲਾਂਕਿ ਬੈਂਚ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਨਗਰਪਾਲਿਕਾ ਕਮਿਸ਼ਨਰ ਦੇ ਸਾਹਮਣੇ ਪੇਸ਼ ਕਰਨਾ ਉੱਚਿਤ ਹੋਵੇਗਾ ਅਤੇ ਉਹ ਵੀ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਉੱਚਿਤ ਫੈਸਲਾ ਕਰ ਸਕਣਗੇ। ਕੋਰਟ ਨੇ ਕਿਹਾ,''ਇਹ ਨੀਤੀਗਤ ਫੈਸਲਾ ਹੈ। ਇਸ ਤਰ੍ਹਾਂ ਦੇ ਫੈਸਲੇ ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਲਏ ਜਾਂਦੇ ਹਨ। ਸਥਿਤੀ ਜਗ੍ਹਾ ਦੇ ਨਾਲ ਬਦਲ ਸਕਦੀ ਹੈ।''

DIsha

This news is Content Editor DIsha