ਝਾਰਖੰਡ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਪ੍ਰਸ਼ਾਂਤ ਕੁਮਾਰ ਦਾ ਦਿਹਾਂਤ

08/30/2019 12:48:46 PM

ਰਾਂਚੀ—ਝਾਰਖੰਡ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਪ੍ਰਸ਼ਾਂਤ ਕੁਮਾਰ ਦਾ ਅੱਜ ਸਵੇਰਸਾਰ ਰਾਂਚੀ ’ਚ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜ੍ਹਤ ਉਨ੍ਹਾਂ ਨੂੰ ਮੇਡਿਕਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਪੰਜ ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅੱਜ ਉਨ੍ਹਾਂ ਦੀ ਮਿ੍ਰਤਕ ਦੇਹ ਹਸਪਤਾਲ ਤੋਂ ਡੋਰੰਡਾ ਸਥਿਤ ਉਨ੍ਹਾਂ ਦੇ ਘਰ ਲਿਜਾਈ ਗਈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜਸਟਿਸ ਪ੍ਰਸ਼ਾਂਤ ਕੁਮਾਰ ਇਸ ਸਾਲ 10 ਮਈ ਨੂੰ ਇਲਾਹਾਬਾਦ ਹਾਈਕੋਰਟ ਤੋਂ ਤਬਾਦਲਾ ਕਰਾ ਕੇ ਝਾਰਖੰਡ ਹਾਈਕੋਰਟ ਆਏ ਸੀ। ਇੱਥੇ 7 ਜੂਨ ਨੂੰ ਉਨ੍ਹਾਂ ਨੂੰ ਕਾਰਜਕਾਰੀ ਚੀਫ ਜਸਟਿਸ ਬਣਾਇਆ ਗਿਆ ਸੀ। 

ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕੁਮਾਰ ਦਾ ਜਨਮ 1 ਜੁਲਾਈ 1958 ਨੂੰ ਹੋਇਆ ਸੀ। ਉਨ੍ਹਾਂ ਨੇ ਬਿਤੇਸ਼ਵਰ ਸੈਮੀਨਰੀ ਸਕੂਲ ਛਪਰਾ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ। ਬੀ. ਐੱਸ. ਸੀ. ਦੀ ਪੜ੍ਹਾਈ ਉਦੈ ਪ੍ਰਤਾਪ ਸਿੰਘ ਡਿਗਰੀ ਕਾਲਜ ਵਾਰਾਣਸੀ ਤੋਂ ਕੀਤੀ। ਇਸ ਤੋਂ ਬਾਅਦ ਐੱਲ. ਐੱਲ. ਬੀ. ਦੀ ਡਿਗਰੀ ਹਰਿਚੰਦਰ ਲਾਅ ਕਾਲਜ, ਵਾਰਾਣਸੀ ਤੋਂ ਹਾਸਿਲ ਕੀਤੀ।ਬਿਹਾਰ ਸਟੇਟ ਹਾਰ ਕੌਂਸਲ ਨਾਲ 1 ਅਕਤੂਬਰ 1980 ਨੂੰ ਵਕੀਲ ਦੇ ਰੂਪ ਨਾਲ ਜੁੜੇ, ਜਿਸ ਤੋਂ ਬਾਅਦ ਪਟਨਾ ਹਾਈਕੋਰਟ ਦੇ ਰਾਂਚੀ ਬੈਂਚ ’ਚ 1980 ਤੋਂ ਲੈ ਕੇ 1991 ਤੱਕ ਸੰਵਿਧਾਨਿਕ ਅਤੇ ਸੇਵਾਵਾਂ ਨਾਲ ਜੁੜੇ ਮਾਮਲਿਆਂ ਨੂੰ ਦੇਖਦੇ ਰਹੇ। 6 ਮਈ 1991 ਨੂੰ ਪ੍ਰਸ਼ਾਂਤ ਕੁਮਾਰ ਦੀ ਏ. ਡੀ. ਜੇ. ਦੇ ਤੌਰ ’ਤੇ ਨਿਯੁਕਤੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਜੂਨ 2001 ’ਚ ਜ਼ਿਲਾ ਜੱਜ ਦੇ ਰੂਪ ’ਚ ਤਰੱਕੀ ਮਿਲੀ। 21 ਜਨਵਰੀ 2009 ਨੂੰ ਉਹ ਝਾਰਖੰਡ ਹਾਈਕੋਰਟ ’ਚ ਐਡੀਸ਼ਨਲ ਜੱਜ ਦੇ ਰੂਪ ’ਚ ਤਾਇਨਾਤ ਹੋਏ। 19 ਮਈ 2016 ਨੂੰ ਉਨ੍ਹਾਂ ਦਾ ਤਬਾਦਲਾ ਇਲਾਹਾਬਾਦ ਹਾਈਕੋਰਟ ’ਚ ਹੋਇਆ। ਇਸ ਤੋਂ ਬਾਅਦ 10 ਮਈ 2019 ਨੂੰ ਇਲਾਹਾਬਾਦ ਹਾਈਕੋਰਟ ਤੋਂ ਤਬਾਦਲਾ ਕਰਕੇ ਫਿਰ ਝਾਰਖੰਡ ਹਾਈਕੋਰਟ ’ਚ ਜੱਜ ਦੇ ਅਹੁਦੇ ਦੀ ਸਹੁੰ ਚੁੱਕੀ। 

Iqbalkaur

This news is Content Editor Iqbalkaur