ਤਾਮਿਲਨਾਡੂ ਹਵਾਈ ਅੱਡੇ ''ਤੇ 5.56 ਕਰੋੜ ਦੀ ਹੈਰੋਇਨ ਜ਼ਬਤ

05/24/2022 7:15:04 PM

ਚੇਨਈ (ਵਾਰਤਾ)- ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਅੰਨਾ ਕੌਮਾਂਤਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਕਸਟਮ ਦੀ ਖੁਫ਼ੀਆ ਇਕਾਈ ਨੇ ਮੰਗਲਵਾਰ ਨੂੰ ਯੂਗਾਂਡਾ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਕਰ ਕੇ ਉਸ ਕੋਲੋਂ 794.64 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਜ਼ਬਤ ਹੈਰੋਇਨ ਦੀ ਕੀਮਤ 5 ਕਰੋੜ 56 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੁਣੇ ਦੀ ATS ਨੇ ਸ਼ੱਕੀ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

ਕਸਟਮ ਕਮਿਸ਼ਨਰ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਯੂਗਾਂਡਾ ਵਾਸੀ ਲੌਬੇਨ ਗਬੰਗਿਰੇ (42) ਸ਼ਾਰਜਾਹ ਤੋਂ ਏਅਰ ਅਰਬੀਆ ਹਵਾਈ ਜਹਾਜ਼ ਰਾਹੀਂ ਇੱਥੇ ਪਹੁੰਚਿਆ ਸੀ, ਜਿਸ ਤੋਂ ਇਹ ਹੈਰੋਇਨ ਜ਼ਬਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯਾਤਰੀ 63 ਕੈਪਸੂਲ ਨਿਗਲ ਗਿਆ ਸੀ, ਜਿਸ ਦੀ ਜਾਂਚ ਕਰਨ 'ਤੇ ਇਹ ਹੈਰੋਇਨ ਨਿਕਲੀ। ਯਾਤਰੀ ਨੂੰ ਐੱਨ.ਡੀ.ਪੀ.ਐੱਸ. ਐਕਟ 1985 ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha