ਹੇਮਕੁੰਟ ਸਾਹਿਬ ਯਾਤਰਾ: ਰਸਤੇ 'ਤੇ ਜੰਮੀ ਬਰਫ਼ ਹਟਾਉਣ 'ਚ ਜੁਟੇ ਫ਼ੌਜ ਦੇ ਜਾਂਬਾਜ਼, 20 ਮਈ ਨੂੰ ਖੁੱਲ੍ਹਣਗੇ ਕਿਵਾੜ

05/08/2023 3:37:37 PM

ਚਮੋਲੀ (ਵਾਰਤਾ)- ਭਾਰਤ 'ਚ ਸਭ ਤੋਂ ਵੱਧ ਉੱਚਾਈ 'ਤੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਹੇਮਕੁੰਟ ਸਾਹਿਬ ਗੁਰਦੁਆਰਾ ਅਤੇ ਲਕਸ਼ਮਣ ਮੰਦਰ ਯਾਤਰਾ ਰਸਤੇ 'ਤੇ ਜੰਮੀ ਬਰਫ਼ ਨੂੰ ਹਟਾਉਣ ਲਈ ਫ਼ੌਜ ਦੇ 28 ਜਵਾਨ ਅਤੇ ਸੇਵਾਦਾਰ ਜੀ ਜਾਨ ਨਾਲ ਜੁਟੇ ਹੋਏ ਹਨ ਅਤੇ ਸੋਮਵਾਰ ਨੂੰ ਧੁੱਪ ਖਿੜਣ 'ਤੇ ਸਫ਼ਲਤਾਪੂਰਵਕ ਬਰਫ਼ ਹਟਾਉਣ ਦਾ ਕੰਮ ਪੂਰਾ ਕੀਤਾ ਗਿਆ। ਹੇਮਕੁੰਟ ਸਾਹਿਬ ਯਾਤਰਾ ਰਸਤੇ 'ਤੇ ਅਟਲਾਕੋਟੀ ਅਤੇ ਹੇਮਕੁੰਟ ਸਾਹਿਬ ਦੇ ਨੇੜੇ-ਤੇੜੇ ਲਗਭਗ 6 ਤੋਂ 8 ਫੁੱਟ ਬਰਫ਼ ਜੰਮੀ ਹੈ। ਗੋਵਿੰਦ ਘਾਟ ਗੁਰਦੁਆਰਾ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਫ਼ੌਜ ਦੇ ਇੰਜੀਨੀਅਰਿੰਗ ਕੋਰ ਦੇ 28 ਵੀਰ ਫ਼ੌਜੀਆਂ ਅਤੇ ਗੁਰਦੁਆਰਾ ਦੇ ਸੇਵਾਦਾਰਾਂ ਨੇ ਯਾਤਰਾ ਰਸਤੇ ਤੋਂ ਬਰਫ਼ ਹਟਾ ਕੇ ਰਸਤਾ ਬਣਾਉਣ 'ਚ ਬਹੁਤ ਹੱਦ ਤੱਕ ਸਫ਼ਲਤਾ ਪ੍ਰਾਪਤ ਕੀਤੀ ਹੈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਾਰਗ ਸਾਫ਼ ਕਰ ਦਿੱਤਾ ਜਾਵੇਗਾ। ਕਰੀਬ 15 ਹਜ਼ਾਰ 500 ਤੋਂ ਵੱਧ ਉੱਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਗੁਰਦੁਆਰਾ ਅਤੇ ਭਗਵਾਨ ਲਕਸ਼ਮਣ ਜੀ ਦਾ ਮੰਦਰ ਇਸੇ ਖੇਤਰ 'ਚ ਹੈ।

ਹੇਮਕੁੰਟ ਸਾਹਿਬ ਯਾਤਰਾ ਲਈ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾਟ ਸਮੇਤ ਹੋਰ ਗੁਰਦੁਆਰਿਆਂ ਦੀ ਸਜਾਵਟ ਕੀਤੀ ਜਾ ਰਹੀ ਹੈ। ਦੇਸ਼ 'ਚ ਸਭ ਤੋਂ ਵੱਧ ਉੱਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਗੁਰਦੁਆਰਾ ਯਾਤਰਾ ਰਸਤੇ ਅਤੇ ਭਗਵਾਨ ਸ਼੍ਰੀਰਾਮ ਦੇ ਅਨੁਜ ਲਕਸ਼ਮਣ ਜੀ ਮਹਾਰਾਜ ਦੀ ਸਾਧਨਾ ਸਥਾਨ ਲਕਸ਼ਮਣ ਮੰਦਰ ਯਾਤਰਾ ਮਾਰਗ 'ਤੇ ਜੰਮੀ 7 ਤੋਂ 8 ਫੁੱਟ ਤੱਕ ਜੰਮੀ ਬਰਫ਼ ਨੂੰ ਹਟਾ ਕੇ ਮਾਰਗ ਸਹੀ ਕਰਨ 'ਚ ਭਾਰਤੀ ਫ਼ੌਜ ਨੂੰ ਇੰਜੀਨੀਅਰਿੰਗ ਕੋਰ ਦੇ ਜਾਂਬਾਜ਼ ਜਵਾਨ ਬਿਨਾਂ ਥੱਕੇ ਜੁਟੇ ਹਨ। ਬਰਫ਼ ਨੂੰ ਹਟਾਉਣ 'ਚ ਫ਼ੌਜ ਦੇ ਜਵਾਨਾਂ ਨਾਲ ਹੇਮਕੁੰਟ ਗੁਰਦੁਆਰਾ ਅਤੇ ਗੋਵਿੰਦ ਘਾਟ ਗੁਰਦੁਆਰਾ ਦੇ ਸੇਵਾਦਾਰ ਵੀ ਜੁਟੇ ਹਨ। ਹੇਮਕੁੰਟ ਸਾਹਿਬ ਗੁਰਦੁਆਰਾ ਦੇ ਕਿਵਾੜ 20 ਮਈ ਨੂੰ 5 ਪਿਆਰਿਆਂ ਦੀ ਅਗਵਾਈ 'ਚ ਖੁੱਲ੍ਹਣਗੇ। ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਟਰੱਸਟ ਦੇ ਚੇਅਰਮੈਨ ਸਰਦਾਰ ਨਰੇਂਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਸ਼ੁਰੂ ਹੋਣ ਦੇ ਸ਼ੁੱਭ ਯਾਤਰਾ ਲਈ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਜੀ ਨੂੰ ਸੱਦਾ ਦਿੱਤਾ ਗਿਆ ਹੈ।

DIsha

This news is Content Editor DIsha