ਹੇਮੰਤ ਸੋਰੇਨ ਦੇ ਵਿਗੜੇ ਬੋਲ, ਯੋਗੀ ''ਤੇ ਦਿੱਤਾ ਬੇਹੱਦ ਇਤਰਾਜ਼ਯੋਗ ਬਿਆਨ

12/18/2019 5:34:25 PM

ਰਾਂਚੀ— ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਲੈ ਕੇ ਇਤਰਾਜ਼ਯੋਗ ਅਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਯੋਗੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਉਹ ਲੋਕ ਹਨ, ਜੋ ਵਿਆਹ ਘੱਟ ਕਰਦੇ ਹਨ ਅਤੇ ਗੇਰੂਆ (ਭਗਵਾ) ਪਹਿਨ ਕੇ ਨੂੰਹ-ਬੇਟੀਆਂ ਦੀ 'ਇੱਜ਼ਤ ਲੁੱਟਣ' ਦਾ ਕੰਮ ਕਰਦੇ ਹਨ। ਹੇਮੰਤ ਨੇ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।
 

ਭਾਜਪਾ ਦੇ ਲੋਕ ਵਿਆਹ ਘੱਟ ਕਰਦੇ ਹਨ
ਝਾਰਖੰਡ ਦੇ ਪਾਕੁੜ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸੋਰੇਨ ਨੇ ਦੇਸ਼ ਭਰ 'ਚ ਔਰਤਾਂ ਵਿਰੁੱਧ ਹੋ ਰਹੇ ਅਪਰਾਧ ਦਾ ਮੁੱਦਾ ਚੁਕਿਆ। ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਦੇਸ਼ 'ਚ ਨੂੰਹ-ਬੇਟੀਆਂ ਨੂੰ ਸਾੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ,''ਮੈਨੂੰ ਪਤਾ ਲੱਗਾ ਹੈ ਕਿ ਇੱਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਜੀ ਵੀ ਚੱਕਰ ਲੱਗਾ ਰਹੇ ਹਨ ਗੇਰੂਆ (ਭਗਵਾ) ਕੱਪੜੇ ਪਹਿਨ ਕੇ। ਉਨ੍ਹਾਂ ਨੇ ਅੱਗੇ ਕਿਹਾ,''ਇਹ ਉਹ ਲੋਕ ਹਨ, ਭਾਜਪਾ ਦੇ ਲੋਕ, ਜੋ ਵਿਆਹ ਘੱਟ ਕਰਦੇ ਹਨ ਪਰ ਭਗਵਾ ਕੱਪੜੇ ਪਹਿਨ ਕੇ ਨੂੰਹ-ਬੇਟੀਆਂ ਦੀ ਇੱਜ਼ਤ ਲੁੱਟਣ ਦਾ ਕੰਮ ਕਰਦੇ ਹਨ।

ਯੋਗੀ ਸਰਕਾਰ 'ਤੇ ਲਗਾਇਆ ਦੋਸ਼
ਹੇਮੰਤ ਨੇ ਓਨਾਵ ਰੇਪ ਕੇਸ ਦਾ ਜ਼ਿਕਰ ਕਰਦੇ ਹੋਏ ਯੋਗੀ ਸਰਕਾਰ 'ਤੇ ਦੋਸ਼ ਵੀ ਲਗਾਇਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਬਲਾਤਕਾਰੀ ਹਸਪਤਾਲ 'ਚ ਆਰਾਮ ਕਰ ਰਹੇ ਹਨ ਅਤੇ ਰੇਪ ਪੀੜਤਾ ਨੂੰ ਜੇਲ 'ਚ ਸੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਵਾਲੀਆ ਅੰਦਾਜ 'ਚ ਕਿਹਾ,''ਕੀ ਅੱਜ ਅਸੀਂ ਲੋਕ ਅਜਿਹੇ ਲੋਕਾਂ ਨੂੰ ਵੋਟ ਕਰਾਂਗੇ, ਜੋ ਨੂੰਹ-ਬੇਟੀਆਂ ਦੀ ਇੱਜ਼ਤ ਲੁੱਟਦੇ ਹਨ, ਜਾਂ ਜੋ ਜਾਤੀ-ਧਰਮ ਦੇ ਨਾਂ 'ਤੇ ਸਾਨੂੰ ਲੜਾਉਂਦੇ ਹੋਣ।


DIsha

Content Editor

Related News