ਹਰਿਆਣਾ ਦੇ ਆਈ. ਜੀ. ਹੇਮੰਤ ਕਲਸਨ ਮੁਅੱਤਲ

04/03/2019 11:20:03 AM

ਚੰਡੀਗੜ੍ਹ—ਹਰਿਆਣਾ ਦੇ ਪੁਲਸ ਇੰਸਪੈਕਟਰ ਜਨਰਲ ਹੇਮੰਤ ਕਲਸਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਤਾਮਿਲਨਾਡੂ 'ਚ ਚੋਣ ਡਿਊਟੀ ਦੌਰਾਨ ਹਵਾ 'ਚ ਫਾਇਰਿੰਗ ਕਰਨ ਨਾਲ ਹਫੜਾ-ਦਫੜੀ ਮੱਚ ਗਈ। 

ਮਿਲੀ ਜਾਣਕਾਰੀ ਮੁਤਾਬਕ ਤਾਮਿਲਨਾਡੂ ਦੇ ਅਰਿਯਾਲੂਰ 'ਚ ਹਰਿਆਣਾ ਪੁਲਸ ਦੇ ਇੰਸਪੈਕਟਰ ਜਨਰਲ ਹੇਮੰਤ ਕਲਸਨ ਨੂੰ ਚੋਣ ਡਿਊਟੀ ਲਈ ਭੇਜਿਆ ਗਿਆ ਸੀ, ਜਿੱਥੇ ਉਹ ਅਰਿਯਾਲੂਰ ਦੇ ਸਰਕਟ ਹਾਊਸ 'ਚ ਰੁਕੇ ਹੋਏ ਸੀ।ਐਤਵਾਰ ਰਾਤ ਲਗਭਗ 1ਵਜੇ ਉਹ ਅਚਾਨਕ ਕਮਰੇ ਤੋਂ ਬਾਹਰ ਆਏ। ਉੱਥੇ ਆਈ. ਜੀ. ਹੇਮੰਤ ਨੇ ਇੱਕ ਕਾਂਸਟੇਬਲ ਦੀ ਸੈਮੀ ਆਟੋਮੈਟਿਕ ਗਨ ਨਾਲ ਹਵਾ 'ਚ 9 ਫਾਇਰ ਕੀਤੇ। ਫਾਇਰਿੰਗ ਦੀ ਆਵਾਜ਼ ਸੁਣ ਕੇ ਇਲਾਕੇ 'ਚ ਹੜਕੰਪ ਮੱਚ ਗਿਆ ਅਤੇ ਸਰਕਿਟ ਹਾਊਸ 'ਚ ਮੌਜੂਦ ਲੋਕ ਵੀ ਬਾਹਰ ਨਿਕਲ ਆਏ। ਕਲਸਨ ਨੇ ਕਾਂਸਟੇਬਲ ਦੀ ਬੰਦੂਕ ਵਾਪਸ ਕਰ ਕੇ ਕਮਰੇ 'ਚ ਚਲੇ ਗਏ। ਕੇਂਦਰੀ ਚੋਣ ਕਮਿਸ਼ਨ 'ਚ ਵੀ ਇਹ ਮਾਮਲਾ ਪਹੁੰਚਿਆ। ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਹਰਿਆਣਾ ਸਰਕਾਰ ਨੇ ਉਨ੍ਹਾਂ ਖਿਲਾਫ ਵੱਡਾ ਕਦਮ ਚੁੱਕਿਆ। ਹਰਿਆਣਾ ਦੇ ਗ੍ਰਹਿ ਵਿਭਾਗ ਦੇ ਵਾਧੂ ਮੁੱਖ ਸਕੱਤਰ ਐੱਸ. ਐੱਸ. ਪ੍ਰਸਾਦ ਨੇ ਹੇਮੰਤ ਕਲਸਨ ਨੂੰ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ 'ਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਕਲਸਨ ਦੇ ਨਾਲ ਪਿੰਜੌਰ 'ਚ ਕੁਝ ਲੋਕ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਸੀ।

Iqbalkaur

This news is Content Editor Iqbalkaur