ਹੇਮਾ ਮਾਲਿਨੀ ਨੇ ਕਿਹਾ, ਜੇਕਰ ਓਹ ਸ਼ਖਸ ਮੇਰੀ ਮਦਦ ਨਾ ਕਰਦਾ ਤਾਂ ਅੱਜ ਸ਼ਾਇਦ ਜ਼ਿੰਦਾ ਨਾ ਹੁੰਦੀ

08/03/2015 3:24:16 PM

 
ਮਥੁਰਾ- ਬਾਲੀਵੁੱਡ ਅਭਿਨੇਤਰੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਾਰ ਹਾਦਸੇ ਵਿਚ ਜ਼ਖਮੀ ਹੋਣ ''ਤੇ ਆਪਣੀ ਕਾਰ ''ਚ ਬੈਠਾ ਕੇ ਹਸਪਤਾਲ ਪਹੁੰਚਾਉਣ ਵਾਲੇ ਸ਼ਖਸ ਨੂੰ ਸਨਮਾਨਤ ਕੀਤਾ ਹੈ। ਦਰਅਸਲ ਬੀਤੀ 2 ਜੁਲਾਈ ਨੂੰ ਰਾਜਸਥਾਨ ਦੇ ਦੌਸਾ ''ਚ ਹੇਮਾ ਮਾਲਿਨੀ ਦੀ ਕਾਰ ਦੀ ਟੱਕਰ ਇਕ ਆਲਟੋ ਕਾਰ ਨਾਲ ਹੋ ਗਈ ਸੀ। ਇਸ ਹਾਦਸੇ ''ਚ ਹੇਮਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਆਲਟੋ ਕਾਰ ਵਿਚ ਇਕ ਪੂਰਾ ਪਰਿਵਾਰ ਸਵਾਰ ਸੀ, ਜਿਸ ਵਿਚ ਸਵਾਰ ਇਕ ਡੇਢ ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਬੱਚੀ ਦੇ ਮਾਂ-ਬਾਪ ਅਤੇ ਭਰਾ ਵੀ ਜ਼ਖਮੀ ਹੋ ਗਏ ਸਨ। 
ਇਸ ਕਾਰ ਹਾਦਸੇ ਦੌਰਾਨ ਜ਼ਖਮੀ ਹੇਮਾ ਮਾਲਿਨੀ ਨੂੰ ਡਾ. ਸ਼ਿਵ ਸ਼ਰਮਾ ਨਾਂ ਦੇ ਸ਼ਖਸ ਨੇ ਆਪਣੀ ਕਾਰ ਵਿਚ ਬੈਠਾ ਕੇ ਜੈਪੁਰ ਦੇ ਫੋਰਟਿਸ ਹਸਪਤਾਲ ਵਿਚ ਪਹੁੰਚਾਇਆ ਸੀ। ਇਸ ਲਈ ਹੇਮਾ ਮਾਲਿਨੀ ਨੇ ਉਸ ਨੂੰ ਮੁੰਬਈ ਦੇ ਆਪਣੇ ਘਰ ਸੱਦਾ ਦਿੱਤਾ ਤੇ ਉਸ ਨੂੰ ਸਨਮਾਨਤ ਕੀਤਾ। ਹੇਮਾ ਮਾਲਿਨੀ, ਪਤੀ ਧਰਮਿੰਦਰ ਤੇ ਬੇਟੀ ਇਸ਼ਾ ਦਿਓਲ ਨੇ ਵੀ ਸ਼ਿਵ ਨੂੰ ਮਦਦ ਕਰਨ ਲਈ ਧੰਨਵਾਦ ਕਿਹਾ। ਹੇਮਾ ਨੇ ਸ਼ਿਵ ਸ਼ਰਮਾ ਨੂੰ ਮਿਲ ਕੇ ਕਿਹਾ ਕਿ ਜੇਕਰ ਉਹ ਉਸ ਦਿਨ ਮਦਦ ਨਹੀਂ ਕਰਦੇ ਤਾਂ ਸ਼ਾਇਦ ਅੱਜ ਉਹ ਜ਼ਿੰਦਾ ਨਾ ਹੁੰਦੀ। ਜ਼ਿਕਰਯੋਗ ਹੈ ਕਿ ਇਸ ਕਾਰ ਹਾਦਸੇ ਵਿਚ ਹੇਮਾ ਮਾਲਿਨੀ ਨੂੰ ਗੰਭੀਰ ਸੱਟਾਂ ਆਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕਰਨਾ ਪਿਆ ਸੀ।

Tanu

This news is News Editor Tanu