ਜਦੋਂ ਹੇਮਾ ਮਾਲਿਨੀ ਤੇ ਅਨੁਰਾਗ ਠਾਕੁਰ ਨੇ ਸੰਸਦ ਭਵਨ ਕੰਪਲੈਕਸ ''ਚ ਲਾਇਆ ਝਾੜੂ

07/13/2019 9:56:25 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਸਵੱਛ ਭਾਰਤ ਅਭਿਆਨ' ਸ਼ਨੀਵਾਰ ਲੋਕਰਾਜ ਦੇ ਮੰਦਰ ਸੰਸਦ ਭਵਨ ਕੰਪਲੈਕਸ ਵਿਖੇ ਵੀ ਪਹੁੰਚ ਗਿਆ। ਭਾਜਪਾ ਦੇ ਚੋਟੀ ਦੇ ਸੰਸਦ ਮੈਂਬਰ ਝਾੜੂ ਲੈ ਕੇ ਸਫਾਈ ਕਰਨ ਲਈ ਪੁੱਜੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਉਕਤ ਸਫਾਈ ਮੁਹਿੰਮ ਚਲਾਈ ਗਈ। ਮਥੁਰਾ ਤੋਂ ਭਾਜਪਾ ਦੀ ਐੱਮ. ਪੀ. ਹੇਮਾ ਮਾਲਿਨੀ ਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਐੱਮ. ਪੀ. ਅਨੁਰਾਗ ਠਾਕੁਰ ਨੇ ਵੀ ਸੰਸਦ ਭਵਨ ਕੰਪਲੈਕਸ ਵਿਚ ਝਾੜੂ ਲਾਇਆ।
ਸਫਾਈ ਮੁਹਿੰਮ ਪਿੱਛੋਂ ਹੇਮਾ ਮਾਲਿਨੀ ਨੇ ਕਿਹਾ ਕਿ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ 'ਤੇ ਸੰਸਦ ਭਵਨ ਕੰਪਲੈਕਸ ਵਿਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੈਂ ਅਗਲੇ ਹਫਤੇ ਮਥੁਰਾ ਵਿਚ ਵੀ ਇਸ ਮੁਹਿੰਮ ਨੂੰ ਅੱਗੇ ਵਧਾਵਾਂਗੀ।


ਇਹ ਕੀ ਮਜ਼ਾਕ ਹੈ?
ਉਕਤ ਸਫਾਈ ਮੁਹਿੰਮ ਬਾਰੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਕੁਮੈਂਟਾਂ ਦੀ ਝੜੀ ਲੱਗ ਗਈ। ਇਕ ਯੂਜ਼ਰ ਨੇ ਕਿਹਾ,''ਸਫਾਈ ਮੁਹਿੰਮ! ਉਹ ਵੀ ਦੇਸ਼ ਦੇ ਸਭ ਤੋਂ ਵੱਡੇ ਵੀ. ਆਈ. ਪੀ. ਖੇਤਰ 'ਚ? ਇਹ ਕੀ ਮਜ਼ਾਕ ਹੈ? ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਸੰਸਦ ਮੈਂਬਰਾਂ ਨੂੰ ਇਹ ਧਿਆਨ ਓਧਰ ਦੇਣਾ ਚਾਹੀਦਾ ਸੀ ਜਾਂ ਆਪਣੇ-ਆਪਣੇ ਲੋਕ ਸਭਾ ਹਲਕਿਆਂ ਵੱਲ।

satpal klair

This news is Content Editor satpal klair