ਹੈਲਮੇਟ ਪਾ ਕੇ ਇਨ੍ਹਾਂ ਲੋਕਾਂ ਨੇ ਕੀਤਾ ਗਰਬਾ ਡਾਂਸ, ਜਾਣੋ ਕਿਉਂ

09/30/2019 4:21:24 PM

ਸੂਰਤ— ਗੁਜਰਾਤ ਦੇ ਸੂਰਤ ਸ਼ਹਿਰ 'ਚ ਇਸ ਵਾਰ ਨੌਰਾਤਿਆਂ ਦੀ ਸ਼ੁਰੂਆਤ ਖਾਸ ਅੰਦਾਜ 'ਚ ਹੋਈ। ਇੱਥੇ ਇਕ ਗਰਬਾ ਪਰਫਾਰਮੈਂਸ ਦੌਰਾਨ ਡਾਂਸ ਗਰੁੱਪ ਦੇ ਲੋਕ ਹੈਲਮੇਟ ਪਾਏ ਨਜ਼ਰ ਆਏ। ਲੋਕਾਂ 'ਚ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਗਰਬਾ 'ਚ ਸ਼ਾਮਲ ਗਰੁੱਪ ਮੈਂਬਰਜ਼ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਉਹ ਹੈਲਮੇਟ ਪਾਉਣ ਵਾਲੇ ਲੋਕਾਂ ਦਾ ਉਤਸ਼ਾਹ ਵੀ ਵਧਾ ਰਹੇ ਹਨ।

ਸੂਰਤ ਦੇ ਵੀ.ਆਰ. ਮਾਲ 'ਚ ਐਤਵਾਰ ਨੂੰ ਦਿਲਚਸਪ ਨਜ਼ਾਰਾ ਸੀ। ਇੱਥੇ ਗਰਬਾ ਡਾਂਸ ਕਰ ਰਹੇ ਲੋਕ ਸਿਰ 'ਤੇ ਹੈਲਮੇਟ ਪਾ ਕੇ ਜੁਗਲਬੰਦੀ ਕਰਦੇ ਨਜ਼ਰ ਆਏ। ਨੌਜਵਾਨਾਂ ਦੀ ਜੋੜੀ ਹੈਲਮੇਟ ਪਾ ਕੇ ਗਰਬੇ ਦੀ ਧੁੰਨ 'ਤੇ ਡਾਂਸ ਕਰਦੀ ਨਜ਼ਰ ਆਈ। ਗਰਬਾ ਗਰੁੱਪ ਦੇ ਇਕ ਮੈਂਬਰ ਨੇ ਦੱਸਿਆ,''ਹੈਲਮੇਟ ਪਾਉਣਾ ਅਤੇ ਸੀਟ ਬੈਲਟ ਦੀ ਵਰਤੋਂ ਕਰਨਾ ਹਰ ਕਿਸੇ ਦੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਨੂੰ ਸਰਕਾਰ ਵਲੋਂ ਜ਼ਬਰਨ ਲਾਗੂ ਨਹੀਂ ਕਰਵਾਇਆ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਲੋਕਾਂ ਨੂੰ ਇਸ ਨੂੰ ਇਕ ਆਦਤ ਦੇ ਰੂਪ 'ਚ ਅਪਣਾਉਣਾ ਚਾਹੀਦਾ, ਜਿਸ ਨਾਲ ਉਹ ਆਪਣੇ ਜੀਵਨ 'ਚ ਤਿਉਹਾਰਾਂ ਦਾ ਲੰਬੇ ਸਮੇਂ ਤੱਕ ਆਨੰਦ ਚੁੱਕ ਸਕਣ।''

 

ਨਵੇਂ ਐਕਟ 'ਚ ਟਰੈਫਿਕ ਨਿਯਮ ਤੋੜਨ 'ਤੇ ਕੱਟਣ ਵਾਲੇ ਚਲਾਨ 'ਚ ਜ਼ੁਰਮਾਨਾ ਕਈ ਗੁਣਾ ਵਧਾਇਆ ਗਿਆ ਹੈ। ਬਿਨਾਂ ਹੈਲਮੇਟ ਅਤੇ ਸੀਟ ਬੈਲਟ ਦਾ ਚਲਾਨ 300 ਤੋਂ ਇਕ ਹਜ਼ਾਰ ਰੁਪਏ ਹੋ ਗਿਆ ਹੈ। ਉੱਥੇ ਹੀ ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਓਵਰ ਸਪੀਡ ਚੱਲਣ 'ਤੇ ਚਲਾਨ 10 ਹਜ਼ਾਰ ਰੁਪਏ ਦਾ ਚਲਾਨ ਹੈ। ਰੈੱਡ ਲਾਈਟ ਜੰਪ ਕਰਨਾ ਇਕ ਅਪਰਾਧ ਦੀ ਸ਼੍ਰੇਣੀ 'ਚ ਆ ਗਿਆ ਹੈ, ਜਿਸ 'ਚ ਜ਼ੁਰਮਾਨੇ ਨਾਲ 6 ਤੋਂ 12 ਮਹੀਨੇ ਤੱਕ ਦੀ ਜੇਲ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਹੋਰ ਤਰੀਕਿਆਂ 'ਚ ਟਰੈਫਿਕ ਨਿਯਮ ਤੋੜਨਾ ਤੁਹਾਡੀ ਸੁਰੱਖਿਆ ਨਾਲ ਜੇਬ 'ਤੇ ਵੀ ਭਾਰੀ ਪੈ ਸਕਦਾ ਹੈ।

DIsha

This news is Content Editor DIsha