ਜਦੋਂ ਹੈਲਮੇਟ ਨਾ ਪਾਉਣ 'ਤੇ ਕਾਰ ਚਾਲਕ ਦਾ ਕੱਟ ਦਿੱਤਾ ਚਾਲਾਨ

09/07/2019 4:05:42 PM

ਅਲੀਗੜ੍ਹ— ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਟਰੈਫਿਕ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਇੱਥੇ ਟਰੈਫਿਕ ਪੁਲਸ ਨੇ ਕਾਰ ਸਵਾਰ ਵਪਾਰੀ ਦਾ ਹੈਲਮੇਟ ਨਾ ਪਾਉਣ 'ਤੇ 500 ਰੁਪਏ ਦਾ ਈ-ਚਾਲਾਨ ਕੱਟ ਦਿੱਤਾ। ਮੋਬਾਇਲ 'ਤੇ ਚਾਲਾਨ ਦਾ ਮੈਸੇਜ਼ ਦੇਖ ਕੇ ਵਪਾਰੀ ਦੇ ਹੋਸ਼ ਉੱਡ ਗਏ। ਅਜੀਬ ਗੱਲ ਇਹ ਹੈ ਕਿ ਕਾਰ ਚਾਲਕ ਦਾ ਚਾਲਾਨ ਬਿਨਾਂ ਹੈਲਮੇਟ ਕਾਰ ਚਲਾਉਣ ਨੂੰ ਲੈ ਕੇ ਕੱਟਿਆ ਗਿਆ ਹੈ। ਟਰੈਫਿਕ ਪੁਲਸ ਦੀ ਇਸ ਲਾਪਰਵਾਹੀ ਦੇ ਵਿਰੋਧ 'ਚ ਵਪਾਰੀ ਹੈਲਮੇਟ ਪਾ ਕੇ ਕਾਰ ਚਲਾਉਂਦੇ ਹੋਏ ਐੱਸ.ਐੱਸ.ਪੀ. ਦਫ਼ਤਰ ਪਹੁੰਚਿਆ। ਜਿੱਥੇ ਉਸ ਨੇ ਟਰੈਫਿਕ ਪੁਲਸ ਸੁਪਰਡੈਂਟ ਨੂੰ ਸ਼ਿਕਾਇਤ ਦਰਜ ਕਰਵਾਈ।

5 ਸਤੰਬਰ ਨੂੰ ਮਿਲੀ ਚਾਲਾਨ ਕੱਟਣ ਦੀ ਜਾਣਕਾਰੀ
ਸ਼ਹਿਰ ਦੇ ਮੁਹੱਲਾ ਸਰਾਏ ਹਕੀਮ ਵਾਸੀ ਸੁਰੇਸ਼ ਚੰਦਰ ਗੁਪਤਾ ਹਾਰਡਵੇਅਰ ਕਾਰੋਬਾਰੀ ਹਨ। ਸੁਰੇਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਰੂਤੀ ਸੁਜੂਕੀ ਕੰਪਨੀ ਦੀ ਇਕ ਐੱਸ. ਕ੍ਰਾਸ ਗੱਡੀ ਹੈ, ਜਿਸ ਦਾ ਨੰਬਰ ਯੂ.ਪੀ. 81ਸੀ.ਈ.-3375 ਹੈ। ਬੀਤੀ 23 ਅਗਸਤ ਨੂੰ ਬਿਨਾਂ ਹੈਲਮੇਟ ਕਾਰ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦਾ 500 ਰੁਪਏ ਦਾ ਫੋਟੋ ਈ-ਚਾਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮੋਬਾਇਲ 'ਤੇ ਆਏ ਮੈਸੇਜ ਰਾਹੀਂ 5 ਸਤੰਬਰ ਨੂੰ ਚਾਲਾਨ ਕੱਟਣ ਬਾਰੇ ਜਾਣਕਾਰੀ ਮਿਲੀ।

ਕਾਰ 'ਚ ਹੈਲਮੇਟ ਪਾ ਕੇ ਐੱਸ.ਪੀ. ਨੂੰ ਮਿਲਣ ਪੁੱਜੇ
ਚਾਲਾਨ ਦੇਖ ਕੇ ਜਦੋਂ ਉਨ੍ਹਾਂ ਨੇ ਟਰੈਫਿਕ ਪੁਲਸ ਦੇ ਦਫ਼ਤਰ ਜਾ ਕੇ ਸੰਪਰਕ ਕੀਤਾ ਤਾਂ ਪੁਲਸ ਨੇ ਚਾਲਾਨ ਕੱਟਣ ਦੀ ਗੱਲ ਸਵੀਕਾਰ ਕੀਤੀ। ਸੁਰੇਸ਼ ਚੰਦਰ ਦਾ ਕਹਿਣਾ ਹੈ ਕਿ ਇਹ ਟਰੈਫਿਕ ਪੁਲਸ ਦੀ ਭਾਰੀ ਲਾਪਰਵਾਹੀ ਦਾ ਨਮੂਨਾ ਹੈ। ਦੱਸਣਯੋਗ ਹੈ ਕਿ ਪੁਲਸ ਨੇ ਇਹ ਚਾਲਾਨ 27 ਅਗਸਤ ਨੂੰ ਕੀਤਾ ਸੀ। ਚਾਲਾਨ 'ਚ ਇਹ ਦਰਸਾਇਆ ਗਿਆ ਹੈ ਕਿ 2 ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਨਹੀਂ ਪਾਇਆ ਗਿਆ, ਇਹ ਟਰੈਫਿਕ ਨਿਯਮਾਂ ਦੀ ਉਲੰਘਣਾ ਹੈ। ਚਾਲਾਨ 'ਚ ਕਾਰ ਦੇ ਨੰਬਰ ਦਾ ਵੀ ਜ਼ਿਕਰ ਹੈ। ਸ਼ਨੀਵਾਰ ਨੂੰ ਸੁਰੇਸ਼ ਚੰਦਰ ਦੇ ਬੇਟੇ ਪੀਊਸ਼ ਐੱਸ.ਪੀ. ਕ੍ਰਾਈਮ ਅਲੀਗੜ੍ਹ ਨੂੰ ਮਿਲੇ ਅਤੇ ਉਨ੍ਹਾਂ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਇਹ ਦੋਵੇਂ ਸ਼ਨੀਵਾਰ ਨੂੰ ਐੱਸ.ਪੀ. ਨੂੰ ਮਿਲਣ ਕਾਰ 'ਚ ਹੈਲਮੇਟ ਪਾ ਕੇ ਗਏ ਕਿ ਫਿਰ ਉਨ੍ਹਾਂ ਦਾ ਚਾਲਾਨ ਨਾ ਕੱਟਿਆ ਜਾਵੇ। ਐੱਸ.ਪੀ. ਟਰੈਫਿਕ ਅਜੀਜੁਲ ਹੱਕ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਇਕ ਸ਼ਿਕਾਇਤ ਸਾਹਮਣੇ ਆਈ ਹੈ। ਅਸੀਂ ਵੈਰੀਫਾਈ ਕਰਵਾ ਰਹੇ ਹਨ। ਈ-ਚਾਲਾਨ 'ਚ ਅਜਿਹਾ ਕਦੇ ਗਲਤੀ ਨਾਲ ਹੋ ਜਾਂਦਾ ਹੈ, ਜੇਕਰ ਇਹ ਗਲਤ ਹੋਇਆ ਹੈ ਤਾਂ ਉਸ ਨੂੰ ਕੈਂਸਲ ਕਰ ਦਿੱਤਾ ਜਾਵੇਗਾ।

DIsha

This news is Content Editor DIsha