ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਸ਼ੁਰੂ, ਪਹਿਲੇ ਦਿਨ 500 ਸ਼ਰਧਾਲੂ ਨੇ ਕੀਤਾ ਸਫਰ

05/17/2019 10:52:51 AM

ਰੁਦਰਪ੍ਰਯਾਗ—ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਲੰਬੇ ਸਮੇਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਹੁਣ ਵੀਰਵਾਰ ਤੋਂ ਕੇਦਾਰਨਾਥ ਧਾਮ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ 'ਹੈਲੀਕਾਪਟਰ ਸੇਵਾ' ਸ਼ੁਰੂ ਹੋ ਗਈ ਹੈ। ਡੀ. ਜੀ. ਸੀ. ਏ. ਨੇ ਹਾਲ ਹੀ 'ਚ ਸਖਤ ਨਿਰੀਖਣ ਕਰਨ ਤੋਂ ਬਾਅਦ 5 ਹੈਲੀਕਾਪਟਰ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਆਗਿਆ ਦੇ ਦਿੱਤੀ ਹੈ। ਉਤਰਾਂਖੰਡ ਸਮੇਤ ਹੋਰ ਸੂਬਿਆਂ ਤੋਂ ਵੱਡੀ ਗਿਣਤੀ 'ਚ ਆਉਣ ਵਾਲੇ ਸ਼ਰਧਾਲੂ ਹੈਲੀਕਾਪਟਰ ਸੇਵਾ ਦਾ ਇੰਤਜ਼ਾਰ ਕਰ ਰਹੇ ਸੀ।

ਦੱਸ ਦੇਈਏ ਕਿ ਵੀਰਵਾਰ ਤੋਂ 5 ਕੰਪਨੀਆਂ ਨੇ ਕੇਦਾਰਨਾਥ ਦੇ ਲਈ ਆਪਣੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਫਿਲਹਾਲ ਕੇਦਾਰਨਾਥ ਲਈ 9 ਹੈਲੀਪੈਡਾਂ ਰਾਹੀਂ ਇਹ ਸੇਵਾਵਾਂ ਚੱਲ ਰਹੀਆਂ ਹਨ। ਇਨ੍ਹਾਂ ਸੇਵਾਵਾਂ ਰਾਹੀ ਤੀਰਥ ਯਾਤਰੀ ਨੂੰ ਕਈ ਸ਼ਰਧਾਲੂਆਂ ਨੇ ਐਂਡਵਾਂਸ ਬੁਕਿੰਗ ਵੀ ਕਰਵਾ ਰੱਖੀ ਸੀ। ਉਤਰਾਂਖੰਡ ਸਿਵਲ ਐਵੀਏਸ਼ਨ ਡਿਵੈਲਪਮੈਂਟ ਅਥਾਰਿਟੀ (ਯੂਕਾਡਾ) ਵੱਲੋਂ ਹੈਲੀ ਸੇਵਾ ਦੇ ਟੇਂਡਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਡੀ. ਜੀ. ਸੀ. ਏ ਨੇ ਹੈਲੀਪੈਡਾਂ ਦਾ ਨਿਰੀਖਣ ਕੀਤਾ ਸੀ।

ਇਸ 'ਚ ਡੀ. ਜੀ. ਸੀ. ਏ ਨੇ ਹੈਲੀਪੈਡਾਂ 'ਚ ਸੁਰੱਖਿਆਂ ਪ੍ਰਬੰਧਾਂ ਅਤੇ ਹੈਲੀਕਾਪਟਰਾਂ ਦੀ ਤਕਨੀਕੀ ਰੂਪ ਨਾਲ ਫਿਟਨੈਸ ਦਾ ਨਿਰੀਖਣ ਕੀਤਾ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਕੇਦਾਰਨਾਥ ਧਾਮ ਲਈ ਫਾਟਾ, ਸੇਰਸੀ, ਗੁਪਤਕਾਸ਼ੀ ਸਥਿਤ 9 ਹੈਲੀਪੈਡਾਂ ਤੋਂ ਹੈਲੀ ਸੇਵਾ ਸੰਚਾਲਿਤ ਕੀਤੀ ਗਈ ਹੈ। ਇਸ ਸੇਵਾ ਦੇ ਸ਼ੁਰੂ ਹੋਣ ਤੋਂ ਕੇਦਾਰ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਵੀ ਵਾਧਾ ਹੋਣਾ ਤੈਅ ਹੈ।


Iqbalkaur

Content Editor

Related News