ਹੈਲੀਕਾਪਟਰ ਆਨ ਡਿਮਾਂਡ, ਇਲੈਕਸ਼ਨ ਕੈਂਪੇਨ ''ਚ ਨੇਤਾ ਭਰੇ ਉਡਾਣ

10/31/2017 3:47:26 PM

ਸ਼ਿਮਲਾ— ਹਿਮਾਚਲ ਵਿਧਾਨਸਭਾ ਚੋਣਾਂ ਪ੍ਰਚਾਰ ਅਭਿਆਨ ਜੋਰਾਂ 'ਤੇ ਹੈ। ਪਾਰਟੀਆਂ ਦੇ ਨੇਤਾ ਹੈਲੀਕਾਪਟਰ ਦੇ ਜ਼ਰੀਏ ਨਵੀਂ ਉਚਾਈਆਂ ਨੂੰ ਛੂਹ ਰਹੇ ਹਨ। 13 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ 'ਚ ਚੋਣ ਜ਼ਾਬਤਾ ਲੱਗਣ ਦੇ ਬਾਅਦ 9 ਨਵੰਬਰ ਨੂੰ ਹਿਮਾਚਲ 'ਚ ਵਿਧਾਨਸਭਾ ਚੋਣਾਂ ਹੋਣਗੀਆਂ। ਇਸ ਦੇ ਲਈ 9 ਦਿਨ ਰਹਿ ਗਏ ਹਨ। ਰਾਜਨੀਤਿਕ ਦਲ ਪ੍ਰਦੇਸ਼ 'ਚ ਨੇਤਾਵਾਂ ਦੀਆਂ ਰੈਲੀਆਂ, ਪ੍ਰਚਾਰ ਅਤੇ ਲੋਕਾਂ ਨਾਲ ਬੈਠਕਾਂ ਕਰਵਾ ਰਹੇ ਹਨ।
ਭਾਰਤੀ ਜਨਤਾ ਪਾਰਟੀ ਨੇਤਾ ਸੰਦੀਪਨੀ ਭਾਰਦਵਾਜ ਨੇ ਕਿਹਾ ਕਿ ਨੇਤਾਵਾਂ ਨੂੰ ਪ੍ਰਦੇਸ਼ 'ਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣਾ ਮੁਸ਼ਕਲ ਹੈ। ਉਹ ਰਾਜ ਨੇਤਾਵਾਂ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਵਾ ਰਹੇ ਹਨ। ਦਿੱਲੀ ਦੀ ਕੰਪਨੀ ਤੋਂ ਤਿੰਨ ਹੈਲੀਕਾਪਟਰ ਕਿਰਾਏ 'ਤੇ ਲਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਹੋਰ ਜ਼ਰੂਰਤ ਪਈ ਤਾਂ ਪ੍ਰਬੰਧ ਕੀਤੇ ਜਾਣਗੇ। ਭਾਰਦਵਾਜ ਨੇ ਕਿਹਾ ਕਿ ਪਾਰਟੀ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹਿਮਾਚਲ 'ਚ ਮੇਨ ਪ੍ਰਚਾਰਕ ਹਨ। ਭਗਵਾ ਪਾਰਟੀ ਨੇ ਜਿੱਤ ਨਿਸ਼ਚਿਤ ਕਰਨ ਲਈ ਸਾਬਕਾ ਸੀ.ਐਮ ਪ੍ਰੇਮ ਕੁਮਾਰ ਧੂਮਲ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ 'ਚ ਵਿਸ਼ਵਾਸ ਜਤਾਇਆ ਹੈ। 
ਸਾਰੇ ਨੇਤਾ ਪ੍ਰਦੇਸ਼ ਦੇ ਜਨਜਾਤੀ ਖੇਤਰਾਂ ਲਈ ਉਡਾਣਾਂ ਭਰ ਰਹੇ ਹਨ। ਉਤਰ ਪ੍ਰਦੇਸ਼ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਹਾਲ 'ਚ ਹੀ ਇਸ ਮਹੀਨੇ ਦੇ ਲਈ ਹੈਲੀਕਾਪਟਰ ਦਾ ਪ੍ਰਯੋਗ ਕੀਤਾ, ਉਥੇ ਹੀ ਦੂਜੇ ਪਾਸੇ ਵੀਰਭੱਦਰ ਸਿੰਘ ਹਵਾਈ ਦੌਰੇ 'ਤੇ ਹਨ। ਸੋਮਵਾਰ ਨੂੰ ਵੀਰਭੱਦਰ ਨੇ ਪ੍ਰਚਾਰ ਲਈ ਹੈਲੀਕਾਪਟਰ ਤੋਂ ਉਡਾਣ ਭਰੀ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਮ ਠਾਕੁਰ ਵੀ ਨਾਲ ਰਹੇ। ਇਸ ਬਾਰੇ 'ਚ ਜ਼ਿਆਦਾਤਰ ਸਟਾਫ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਹੈਲੀਕਾਪਟਰ ਨੂੰ ਰਾਜਨੀਤਿਕ ਪਾਰਟੀਆਂ ਪਿੰਡ ਵਾਸੀਆਂ ਲਈ ਲੈ ਜਾ ਰਹੀਆਂ ਹਨ।