ਤੇਜ ਹਵਾ, ਬਾਰਿਸ਼ ਕਾਰਨ ਦਿੱਲੀ ਦੇ IGI ਏਅਰਪੋਰਟ ਦੀਆਂ ਉਡਾਣਾਂ ਪ੍ਰਭਾਵਿਤ

10/03/2019 9:28:34 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਖੇਤਰ 'ਚ ਤੇਜ ਹਵਾ ਅਤੇ ਬਾਰਿਸ਼ ਕਾਰਨ ਦਿੱਲੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਰਾਤ ਜਹਾਜ਼ਾਂ ਦਾ ਸੰਚਾਲਨ ਪੂਰੀ ਤਰ੍ਹਾਂ ਰੋਕਣਾ ਪਿਆ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਦੇਰ ਸ਼ਾਮ 7.56 ਵਜੇ ਤੋਂ ਹਵਾਈ ਅੱਡੇ 'ਤੇ ਉਡਾਣਾਂ ਦਾ ਸੰਚਾਲਨ ਬੰਦ ਸੀ।
ਖਬਰ ਲਿਖੇ ਜਾਣ ਤਕ ਸੰਚਾਲਨ ਮੁੜ ਬਹਾਲ ਹੋਣ ਦੀ ਸੂਚਨਾ ਨਹੀਂ ਮਿਲ ਸਕੀ ਸੀ। ਜਹਾਜ਼ ਸੇਵਾ ਕੰਪਨੀਆਂ ਨੇ ਯਾਤਰੀਆਂ ਲਈ ਮਸ਼ਵਰਾ ਜਾਰੀ ਕਰਦੇ ਹੋਏ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਘਰੋਂ ਨਿਕਲਣ ਦੀ ਸਲਾਹ ਦਿੱਤੀ ਹੈ।

Inder Prajapati

This news is Content Editor Inder Prajapati