ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ''ਤੇ ਭਾਰੀ ਬਰਫਬਾਰੀ, 5ਵੇਂ ਦਿਨ ਵੀ ਰਿਹਾ ਬੰਦ

12/02/2019 12:37:43 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਰੱਹਦੀ ਸ਼ਹਿਰ ਮਾਛਿਲ ਤੇ ਕੰਟਰੋਲ ਲਾਈਨ ਨੇੜੇ ਪਿੰਡਾਂ ਸਮੇਤ ਦੂਰ-ਦੁਰਾਡੇ ਖੇਤਰਾਂ ਨੂੰ ਜੋੜਨ ਵਾਲੀ ਮਾਛਿਲ-ਕੁਪਵਾੜਾ ਸੜਕ ਨੂੰ ਆਵਾਜਾਈ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਸਰਹੱਦੀ ਸ਼ਹਿਰ ਗੁਰੇਜ ਤੇ ਕੰਟਰੋਲ ਲਾਈਨ ਨੇੜੇ ਦੇ ਪਿੰਡਾਂ ਵਲ ਜਾਣ ਵਾਲੀ ਸੜਕ ਭਾਰੀ ਬਰਫਬਾਰੀ ਕਾਰਣ ਅਜੇ ਵੀ ਬੰਦ ਹੈ ਅਤੇ ਸੜਕ 'ਤੇ ਜਮ੍ਹਾ ਬਰਫ ਨੂੰ ਹਟਾਉਣ ਦਾ ਕੰਮ ਜਾਰੀ ਹੈ। ਇਸੇ ਦੌਰਾਨ ਲਦਾਖ ਤੇ ਕਸ਼ਮੀਰ ਘਾਟੀ ਨੂੰ ਜੋੜਨ ਵਾਲਾ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਭਾਰੀ ਬਰਫਬਾਰੀ ਤੋਂ ਬਾਅਦ ਕਈ ਫੁੱਟ ਬਰਫ ਜੰਮ ਜਾਣ ਕਾਰਣ ਐਤਵਾਰ ਨੂੰ 5ਵੇਂ ਦਿਨ ਵੀ ਬੰਦ ਰਿਹਾ।

KamalJeet Singh

This news is Content Editor KamalJeet Singh