ਰਾਜਸਥਾਨ ’ਚ ਮੋਹਲੇਧਾਰ ਮੀਂਹ ਦਾ ਕਹਿਰ; ਕਈ ਟਰੇਨਾਂ ਰੱਦ, ਸਕੂਲ ਬੰਦ

07/27/2022 10:44:54 AM

ਜੈਪੁਰ- ਰਾਜਸਥਾਨ ਦੇ ਕਈ ਹਿੱਸਿਆਂ ’ਚ ਲਗਾਤਾਰ ਮੋਹਲੇਧਾਰ ਮੀਂਹ ਪੈਣ ਕਾਰਨ ਪਾਣੀ ਭਰ ਗਿਆ ਹੈ, ਜਿਸ ਦਾ ਅਸਰ ਰੇਲ ਆਵਾਜਾਈ ’ਤੇ ਵੀ ਪਿਆ ਹੈ। ਸੂਬੇ ’ਚ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈ ਰੂਟਾਂ ਦੀ ਤਬਦੀਲੀ ਕੀਤੀ ਗਈ ਹੈ। ਉੱਤਰ-ਪੱਛਮੀ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਜੋਧਪੁਰ ਡਿਵੀਜ਼ਨ ਦੇ ਰਾਈ ਦਾ ਬਾਗ ਸਟੇਸ਼ਨ ਅਤੇ ਜੋਧਪੁਰ ਕੈਂਟ ਸਟੇਸ਼ਨ ਵਿਚਾਲੇ ਪਾਣੀ ਭਰ ਜਾਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ- ਰਾਸ਼ਟਰਪਤੀ ਚੋਣਾਂ ਹਾਰਨ ਮਗਰੋਂ ਯਸ਼ਵੰਤ ਸਿਨਹਾ ਬੋਲੇ- ਮੈਂ ਕਿਸੇ ਸਿਆਸੀ ਪਾਰਟੀ ’ਚ ਨਹੀਂ ਹੋਵਾਂਗਾ ਸ਼ਾਮਲ

ਬੁਲਾਰੇ ਮੁਤਾਬਕ ਇਸ ਦੇ ਚੱਲਦੇ ਘੱਟੋ-ਘੱਟ 5 ਟਰੇਨਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਈ ਟਰੇਨਾਂ ਆਂਸ਼ਿਕ ਰੂਪ ਨਾਲ ਰੱਦ ਕੀਤੀਆਂ ਗਈਆਂ ਹਨ ਅਤੇ ਕਈ ਦੇ ਰੂਟਾਂ ’ਚ ਤਬਦੀਲੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਮੋਹਲੇਧਾਰ ਮੀਂਹ ਪੈਣ ਨਾਲ ਮੰਗਲਵਾਰ ਨੂੰ ਰਾਜਸਥਾਨ ਦੇ ਜੋਧਪੁਰ, ਭੀਲਵਾੜਾ, ਜਾਲੋਰ ਅਤੇ ਚਿਤੌੜਗੜ੍ਹ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। 

ਇਹ ਵੀ ਪੜ੍ਹੋ- ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ

ਸੜਕਾਂ ਅਤੇ ਰੇਲ ਪਟੜੀਆਂ ਪਾਣੀ ਨਾਲ ਭਰ ਗਈਆਂ ਹਨ। ਉੱਥੇ ਹੀ ਜੋਧਪੁਰ ਜ਼ਿਲ੍ਹੇ ’ਚ ਮੀਂਹ ਮਗਰੋਂ ਪਾਣੀ ’ਚ ਡੁੱਬਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਮੋਹਲੇਧਾਰ ਮੀਂਹ ਨੂੰ ਵੇਖਦੇ ਹੋਏ ਜੋਧਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਬੁੱਧਵਾਰ ਨੂੰ ਬੰਦ ਰੱਖਣ ਦਾ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਕਾਰਗਿਲ ਵਿਜੇ ਦਿਵਸ: ਭਾਰਤ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਚਟਾਈ ਸੀ ਧੂੜ, ਬਹਾਦਰ ਵੀਰਾਂ ਨੂੰ ਸਾਡਾ ਸਲਾਮ

 

Tanu

This news is Content Editor Tanu