ਮੁੰਬਈ ’ਚ ਭਾਰੀ ਮੀਂਹ, ਜ਼ਮੀਨ ਤੋਂ ਆਸਮਾਨ ਤੱਕ ਜ਼ਿੰਦਗੀ ਪ੍ਰਭਾਵਿਤ

09/04/2019 6:29:10 PM

ਮੁੰਬਈ – ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ’ਚ ਮੰਗਲਵਾਰ ਭਾਰੀ ਮੀਂਹ ਪਿਆ ਜਿਸ ਕਾਰਨ ਸੜਕੀ, ਰੇਲ ਅਤੇ ਹਵਾਈ ਆਵਾਜਾਈ ਦੇ ਪ੍ਰਭਾਵਿਤ ਹੋਣ ਨਾਲ ਹੀ ਆਮ ਜ਼ਿੰਦਗੀ ਬੁਰੀ ਤਰ੍ਹਾਂ ਉਥਲ-ਪੁਥਲ ਹੋ ਗਈ। ਮਹਾਨਗਰ ਦੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਮੁੰਬਈ ਦੀ ਜੀਵਨ ਰੇਖਾ ਮੰਨੀ ਜਾਣ ਵਾਲੀ ਲੋਕਲ ਟਰੇਨ ਸਭ ਤੋਂ ਵੱਧ ਪ੍ਰਭਾਵਿਤ ਹੋਈ। ਇਸ ਦੇ ਨਾਲ ਹੀ ਰੇਲ ਗੱਡੀਆਂ ਦੀ ਆਵਾਜਾਈ ’ਤੇ ਵੀ ਮਾੜਾ ਅਸਰ ਪਿਆ। ਕਈ ਟਰੇਨਾਂ ਨੂੰ ਜਾਂ ਤਾਂ ਰੱਦ ਕਰਨਾ ਪਿਆ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ। ਵੱਖ-ਵੱਖ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ, ਜੋ ਕਿ ਮਿੱਥੇ ਸਮੇਂ ਤੋਂ 15 ਤੋਂ 30 ਮਿੰਟ ਪਛੜ ਕੇ ਰਵਾਨਾ ਹੋਈਆਂ।
ਭਾਰੀ ਮੀਂਹ ਕਾਰਣ ਮੁੰਬਈ ਦੇ ਸਕੂਲ, ਕਾਲਜ ਬੁੱਧਵਾਰ ਬੰਦ ਰੱਖੇ ਗਏ। ਲੋਕਾਂ ਨੂੰ ਕਿਹਾ ਗਿਆ ਕਿ ਉਹ ਸਮੁੰਦਰ ਦੇ ਕੋਲ ਨਾ ਜਾਣ। ਮੌਸਮ ਵਿਭਾਗ ਨੇ ਵੀਰਵਾਰ ਵੀ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ।

Inder Prajapati

This news is Content Editor Inder Prajapati