ਹਿਮਾਚਲ ''ਚ ਭਾਰੀ ਬਾਰਿਸ਼ ਲਈ ਅਲਰਟ ਜਾਰੀ

07/07/2019 12:05:14 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ 9 ਜੁਲਾਈ ਤੱਕ ਮੌਸਮ ਕਾਫੀ ਖਰਾਬ ਹੋਣ ਵਾਲਾ ਹੈ, ਕਿਉਂਕਿ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਸੂਬੇ 'ਚ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਜ਼ਿਆਦਾਤਰ ਖੇਤਰਾਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 8 ਜੁਲਾਈ ਨੂੰ ਸੂਬੇ 'ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦਾ ਮਤਲਬ ਸੂਬੇ ਦੇ ਮੱਧ ਪਰਬਤੀ ਅਤੇ ਮੈਦਾਨੀ ਇਲਾਕਿਆਂ 'ਚ ਭਾਰੀ ਬਾਰਿਸ਼ ਹੋਵੇਗੀ। ਅਜਿਹੇ 'ਚ ਲੋਕਾਂ ਦੇ ਲਈ ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਦੇ ਅਨੁਸਾਰ ਬਾਰਿਸ਼ ਦੇ ਸਮੇਂ ਘਰ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੇਜ਼ ਬਾਰਿਸ਼ ਦੇ ਸਮੇਂ ਧੁੰਦ ਹੋਣ ਕਾਰਨ ਵਿਜੀਬਿਲਟੀ (ਦ੍ਰਿਸ਼ਟਤਾ) ਵੀ ਘੱਟ ਸਕਦੀ ਹੈ। 

ਦੱਸ ਦੇਈਏ ਕਿ ਸ਼ਨੀਵਾਰ ਨੂੰ ਸੂਬੇ 'ਚ ਸ਼ਿਮਲਾ, ਸੋਲਨ, ਸਿਰਮੌਰ,ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ 'ਚ ਬਾਰਿਸ਼ ਹੋਈ, ਜਿਸ ਤੋਂ ਸੂਬੇ 'ਚ ਵੱਧ ਰਹੇ ਤਾਪਮਾਨ 'ਚ ਕੁਝ ਰਾਹਤ ਮਿਲੀ।

Iqbalkaur

This news is Content Editor Iqbalkaur