Pics : ਹਿਮਾਚਲ ''ਚ ਭਾਰੀ ਬਾਰਿਸ਼ ਦੇ ਬਾਵਜੂਦ ਮੌਸਮ ਦਾ ਲੁਤਫ ਉਠਾਉਂਦੇ ਪਹੁੰਚ ਰਹੇ ਸੈਲਾਨੀ

06/28/2017 2:09:41 PM

ਸ਼ਿਮਲਾ— ਹਿਮਾਚਲ 'ਚ ਭਾਰੀ ਬਾਰਿਸ਼ ਹੋਣ 'ਤੇ ਬਾਹਰਲੇ ਰਾਜਾਂ ਦੀਆਂ ਛੁੱਟੀਆਂ ਦਾ ਅਨੰਦ ਲੈਣ ਲਈ ਸੈਲਾਨੀ ਭਾਰੀ ਗਿਣਤੀ 'ਚ ਪਹੁੰਚ ਰਹੇ ਹਨ। ਸ਼ਿਮਲਾ 'ਚ ਲਗਭਗ 450 ਛੋਟੇ-ਵੱਡੇ ਹੋਟਲ ਪੂਰੀ ਤਰ੍ਹਾਂ ਨਾਲ ਪੈਕ ਚਲ ਰਹੇ ਹਨ। ਸੈਲਾਨੀਆਂ ਨੂੰ ਸਭ ਤੋਂ ਵੱਧ ਇੱਥੇ ਦਾ ਮੌਸਮ ਪਸੰਦ ਆਉਂਦਾ ਹੈ ਅਤੇ ਇਨ੍ਹਾਂ ਦਿਨਾਂ 'ਚ ਸ਼ਿਮਲਾ 'ਚ ਮੂਸਲਾਧਾਰ ਬਾਰਿਸ਼ ਹੋਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ ਹੈ।

 


ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਹ ਦੂਜੀ ਅਤੇ ਪਹਾੜਾ 'ਤੇ ਮੌਜ ਮਸਤੀ ਦੇ ਨਾਲ-ਨਾਲ ਥੋੜਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ ਕਿਉਂਕਿ ਮੌਸਮ ਵਿਭਾਗ ਨੇ ਅਗਲੇ 48 ਘੰਟੇ 'ਚ ਸੱਤ ਜਿਲੇ ਸ਼ਿਮਲੇ, ਸੋਲਨ, ਸਿਰਮੌਰ, ਬਿਲਾਸਪੁਰ, ਮੰਡੀ, ਕਾਂਗੜਾ, ਸਮੇਤ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ ਜ਼ਾਰੀ ਕੀਤੀ ਹੈ।

 

ਉਨ੍ਹਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਰਾਜ 'ਚ ਕਈ ਜਗ੍ਹਾ 'ਤੇ ਮੂਸਲਾਧਾਰ ਬਾਰਿਸ਼ ਹੋ ਰਹੀ ਹੈ ਅਤੇ ਅਗਲੇ 48 ਘੰਟੇ 'ਚ ਇਸ ਦੇ ਵੱਧਣ ਦੀ ਸੰਭਾਵਨਾ ਹੈ। ਹੁਣ ਮੌਨਸੂਨ ਆਉਣ 'ਚ 2 ਤੋਂ 3 ਦਿਨ ਦਾ ਸਮਾਂ ਹੈ। ਦੱਸਿਆਂ ਜਾ ਰਿਹਾ ਹੈ ਕਿ ਕੁੱਲੂ 'ਚ ਭਾਰੀ ਬਾਰਿਸ਼ ਦਾ ਕਹਿਰ ਜ਼ਾਰੀ ਹੈ। ਜਿਸ ਕਰਕੇ ਨਦੀਆਂ-ਨਾਲੇ ਪੂਰੇ ਜੋਸ਼ 'ਚ ਹਨ।