ਹਿਮਾਚਲ 'ਚ ਤਬਾਹੀ ਦਾ ਮੰਜ਼ਰ: 4 ਦਿਨਾਂ 'ਚ 66 ਲੋਕਾਂ ਦੀ ਮੌਤ, 6.75 ਅਰਬ ਦੀ ਜਾਇਦਾਦ ਦਾ ਨੁਕਸਾਨ

08/17/2023 5:00:29 AM

ਸ਼ਿਮਲਾ (ਸੰਤੋਸ਼) : ਰੈੱਡ ਅਲਰਟ ਦੇ ਵਿਚਾਲੇ ਸੂਬੇ 'ਚ 4 ਦਿਨਾਂ ਤੋਂ ਹੋ ਰਹੀ ਭਿਆਨਕ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 66 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 6.75 ਅਰਬ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋ ਗਿਆ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ 12 ਤੋਂ 16 ਅਗਸਤ ਦੁਪਹਿਰ 12 ਵਜੇ ਤੱਕ ਸੂਬੇ ਭਰ 'ਚ ਇਹ ਨੁਕਸਾਨ ਹੋਇਆ ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ 'ਚ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ, ਜੋ 12 ਅਗਸਤ ਨੂੰ 255 ਸੀ, 16 ਅਗਸਤ ਨੂੰ ਵੱਧ ਕੇ 327 ਹੋ ਗਈ ਹੈ।

ਇਹ ਵੀ ਪੜ੍ਹੋ : ਕਰ ਵਿਭਾਗ ਵੱਲੋਂ ਇਸ ਇਲਾਕੇ 'ਚ ਵਿਸ਼ੇਸ਼ ਚੈਕਿੰਗ, 101 ਵਾਹਨਾਂ ਵਿਰੁੱਧ ਕੀਤੀ ਕਾਰਵਾਈ

ਸੂਬੇ 'ਚ ਹੋਈਆਂ 125 ਮੌਤਾਂ 'ਚੋਂ 91 ਲੋਕਾਂ ਦੀ ਜ਼ਮੀਨ ਖਿਸਕਣ ਨਾਲ, 18 ਦੀ ਹੜ੍ਹਾਂ ਅਤੇ 16 ਦੀ ਬੱਦਲ ਫਟਣ ਨਾਲ ਹੋਈ ਹੈ। 12 ਅਗਸਤ ਤੱਕ ਜ਼ਮੀਨ ਖਿਸਕਣ ਦੀਆਂ 87 ਘਟਨਾਵਾਂ ਸਨ, ਜੋ ਹੁਣ ਵਧ ਕੇ 113 ਹੋ ਗਈਆਂ ਹਨ। ਯਾਨੀ ਸੂਬੇ 'ਚ 4 ਦਿਨਾਂ ਵਿੱਚ ਜ਼ਮੀਨ ਖਿਸਕਣ ਦੀਆਂ 26 ਘਟਨਾਵਾਂ ਵਾਪਰੀਆਂ ਹਨ। ਹੜ੍ਹਾਂ ਦੀਆਂ ਸਿਰਫ਼ 4 ਘਟਨਾਵਾਂ ਹੀ ਸਾਹਮਣੇ ਆਈਆਂ ਹਨ, ਜਿੱਥੇ 12 ਅਗਸਤ ਤੱਕ 54 ਘਟਨਾਵਾਂ ਹੋਈਆਂ ਸਨ, ਹੁਣ ਇਨ੍ਹਾਂ ਦੀ ਗਿਣਤੀ 58 ਹੋ ਗਈ ਹੈ। 4 ਦਿਨਾਂ 'ਚ ਨੁਕਸਾਨ ਦਾ ਅੰਕੜਾ 6.75 ਅਰਬ ਨੂੰ ਪਾਰ ਕਰ ਗਿਆ ਹੈ। ਨੁਕਸਾਨ ਦਾ ਅੰਕੜਾ ਹੁਣ 74.82 ਅਰਬ ਨੂੰ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ : ਇਸ ਦੇਸ਼ ਕੋਲ ਹੈ ਭਾਰਤ ਨਾਲੋਂ 10 ਗੁਣਾ ਵੱਡਾ ਸੋਨੇ ਦਾ ਭੰਡਾਰ, ਦੁਨੀਆ ਦਾ ਕੋਈ ਦੇਸ਼ ਨਹੀਂ ਹੈ ਮੁਕਾਬਲੇ 'ਚ

ਬੁਨਿਆਦੀ ਢਾਂਚਾ ਵਿਕਸਤ ਕਰਨ 'ਚ ਲੱਗੇਗਾ ਇਕ ਸਾਲ : ਮੁੱਖ ਮੰਤਰੀ

ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਵੱਡੀ ਤਬਾਹੀ ਕਾਰਨ ਸੂਬੇ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ ਅਤੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਵਿੱਚ ਇਕ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਬਹਾਲੀ ਦੇ ਕੰਮ ਨੂੰ ਪੂਰੀ ਪ੍ਰਗਤੀ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਸੜਕਾਂ, ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਹ ਸ਼ਿਮਲਾ ਵਿੱਚ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ।

ਇਹ ਵੀ ਪੜ੍ਹੋ : ਧੀ-ਜਵਾਈ ਦੀ ਦਿੱਤੀ ਸੀ ਸੁਪਾਰੀ, ਪੈ ਗਈ ਉਲਟੀ, ਸੁਪਾਰੀ ਦੇਣ ਵਾਲਿਆਂ ਦਾ ਹੀ ਹੋ ਗਿਆ ਕਤਲ

ਮੌਸਮ ਕੇਂਦਰ ਸ਼ਿਮਲਾ ਮੁਤਾਬਕ ਵੀਰਵਾਰ ਨੂੰ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਮੈਦਾਨੀ/ਹੇਠਲੀਆਂ ਅਤੇ ਮੱਧ ਪਹਾੜੀਆਂ ਵਿੱਚ ਇਕ ਜਾਂ ਦੋ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦੋਂ ਕਿ ਉੱਚੀਆਂ ਪਹਾੜੀਆਂ 'ਚ ਮੌਸਮ ਖੁਸ਼ਕ ਰਹੇਗਾ। 18 ਤੋਂ 20 ਅਗਸਤ ਤੱਕ ਯੈਲੋ ਅਲਰਟ ਰਹੇਗਾ, ਜਦਕਿ 22 ਅਗਸਤ ਤੱਕ ਸੂਬੇ 'ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh