ਲਾਲੂ ਯਾਦਵ ਦੀ ਸੁਣਵਾਈ ਟਲੀ, ਕੋਰਟ ਨੇ ਦਿੱਤੀ ਇਹ ਤਾਰੀਕ

11/08/2019 6:07:24 PM

ਰਾਂਚੀ—ਚਾਰਾ ਘੋਟਾਲੇ ਦੇ ਦੁਮਕਾ ਕੋਸ਼ਗਾਰ ਮਾਮਲੇ 'ਚ ਆਰ.ਜੇ.ਡੀ. ਸੁਪ੍ਰੀਮੋ ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਭਾਵ ਸ਼ੁੱਕਰਵਾਰ ਨੂੰ ਝਾਰਖੰਡ ਹਾਈਕੋਰਟ 'ਚ ਸੁਣਵਾਈ ਟਲ ਗਈ ਹੈ। ਹੁਣ 22 ਨਵੰਬਰ ਨੂੰ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਪਟੀਸ਼ਨ 'ਤੇ ਸੀ.ਬੀ.ਆਈ ਨੂੰ ਜਵਾਬ ਪੇਸ਼ ਕਰਨ ਨੂੰ ਕਿਹਾ। ਇਸ ਮਾਮਲੇ 'ਚ ਲਾਲੂ ਯਾਦਵ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਤੋਂ 7 ਸਾਲ ਦੀ ਸਜ਼ਾ ਮਿਲੀ ਸੀ। ਉਨ੍ਹਾਂ ਵੱਲੋਂ ਹਿਰਾਸਤ ਨੂੰ ਆਧਾਰ ਬਣਾਉਂਦੇ ਹੋਏ ਅਤੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਜ਼ਮਾਨਤ ਮੰਗੀ ਸੀ ਪਰ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਇਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਸੀ।

ਦੱਸਣਯੋਗ ਹੈ ਕਿ ਹਾਲ ਹੀ ਲਾਲੂ ਪ੍ਰਸਾਦ ਯਾਦਵ ਨੂੰ ਤਬੀਅਤ ਖਰਾਬ ਹੋਣ ਦੇ ਕਾਰਨ ਰਾਂਚੀ ਦੇ ਰਾਜਿੰਦਰਾ ਆਫ ਮੈਡੀਕਲ ਸਾਇੰਸੇਜ (ਰਿਮਜ਼) ਦੇ ਪ੍ਰਾਈਵੇਟ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ। ਚਾਰਾ ਘੋਟਾਲਾ 'ਚ ਦੋਸ਼ੀ ਕਰਾਰ ਕੀਤੇ ਜਾਣ ਤੋਂ ਬਾਅਦ ਜੇਲ 'ਚ ਬੰਦ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਅਕਸਰ ਖਰਾਬ ਰਹਿੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਰਿਮਜ਼ 'ਚ ਭਰਤੀ ਕਰਵਾਉਣਾ ਪਿਆ ਸੀ।

Iqbalkaur

This news is Content Editor Iqbalkaur