#MeToo: ਐੱਮ.ਜੇ.ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ

10/18/2018 10:00:19 AM

ਨਵੀਂ ਦਿੱਲੀ— ਮੀ ਟੂ ਕੈਂਪੇਨ ਤਹਿਤ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐੱਮ.ਜੇ.ਅਕਬਰ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਤੇ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਸੁਣਵਾਈ ਟਾਲ ਦਿੱਤੀ ਅਤੇ ਇਹ ਸੁਣਵਾਈ 31 ਅਕਤੂਬਰ ਨੂੰ ਹੋਵੇਗੀ। ਪੱਤਰਕਾਰ ਪ੍ਰਿਯਾ ਰਮਾਨੀ ਨੇ ਅਕਬਰ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਦੇ ਬਾਅਦ ਉਨ੍ਹਾਂ ਨੇ ਰਮਾਨੀ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। 
ਯੌਨ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਐੱਮ.ਜੇ.ਅਕਬਰ ਨੇ ਬੁੱਧਵਾਰ ਨੂੰ ਵਿਦੇਸ਼ ਰਾਜਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਹੈ। ਐੱਮ.ਜੇ.ਅਕਬਰ ਖਿਲਾਫ ਆਵਾਜ਼ ਚੁੱਕਣ ਵਾਲੀ ਪ੍ਰਿਯਾ ਰਮਾਨੀ 'ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਅਕਬਰ ਖਿਲਾਫ ਇਕ ਦੋ ਨਹੀਂ ਸਗੋਂ 15 ਤੋਂ ਜ਼ਿਆਦਾ ਔਰਤਾਂ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਲਾਅ ਫਰਮ ਕਰਾਂਜਵਾਲਾ ਐਂਡ ਕੰਪਨੀ ਅਕਬਰ ਦਾ ਕੇਸ ਲੜ ਰਹੀ ਹੈ। ਲਾਅ ਫਰਮ ਨੇ 97 ਵਕੀਲਾਂ ਦੀ ਟੀਮ ਹੋਣ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਕੇਸ 'ਚ 97 'ਚੋਂ ਸਿਰਫ 6 ਹੀ ਕੋਰਟ ਜਾਣਗੇ। ਅਕਬਰ ਦੇ ਵਕੀਲ ਸੰਦੀਪ ਕਪੂਰ ਨੇ ਦੱਸਿਆ ਮੁਖ ਮੈਟਰੋਪਾਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਦੇ ਸਾਹਮਣੇ ਵੀਰਵਾਰ ਨੂੰ ਨਿੱਜੀ ਅਪਰਾਧਿਕ ਮਾਣਹਾਨੀ ਮਾਮਲੇ 'ਚ ਸੁਣਵਾਈ ਹੋਵੇਗੀ। ਕਪੂਰ ਨੇ ਦੱਸਿਆ ਕਿ ਮਾਮਲਾ ਵਿਚਾਰਧੀਨ ਹੈ, ਇਸ ਲਈ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਮਾਣਹਾਨੀ ਮਾਮਲਾ ਦਾਇਰ ਕਰ ਚੁੱਕੇ ਹਨ ਅਤੇ ਅਸੀਂ ਇਸ ਨੂੰ ਅਦਾਲਤ 'ਚ ਦੇਖਾਂਗੇ।