ਕੋਰੋਨਾ ਵਾਇਰਸ ਨਾਲ ਪੀੜਤ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਦਿੱਤੀ ਗਈ ਪਲਾਜ਼ਮਾ ਥੈਰੇਪੀ

06/20/2020 11:38:31 AM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਕੋਰੋਨਾ ਨਾਲ ਪੀੜਤ ਸ਼੍ਰੀ ਜੈਨ ਨੂੰ ਨਿਮੋਨੀਆ ਹੋਣ ਅਤੇ ਸਿਹਤ ਖਰਾਬ ਹੋਣ 'ਤੇ ਇਲਾਜ ਲਈ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਤੋਂ ਸ਼ਿਫਟ ਕਰ ਕੇ ਸ਼ੁੱਕਰਵਾਰ ਨੂੰ ਦੱਖਣੀ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਲਿਆਂਦਾ ਗਿਆ ਸੀ। ਸਿਹਤ ਮੰਤਰੀ ਦਫ਼ਤਰ ਵਲੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਸ਼੍ਰੀ ਜੈਨ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਬੁਖਾਰ ਨਹੀਂ ਹੈ।

ਦਫ਼ਤਰ ਅਨੁਸਾਰ ਜੈਨ ਆਈ.ਸੀ.ਯੂ. 'ਚ ਡਾਕਟਰਾਂ ਦੀ ਨਿਗਰਾਨੀ 'ਚ ਹਨ ਅਤੇ ਅਗਲੇ 24 ਘੰਟੇ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜੈਨ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ 'ਚ ਪਰੇਸ਼ਾਨੀ ਮਹਿਸੂਸ ਹੋਣ 'ਤੇ ਸੋਮਵਾਰ ਰਾਤ ਰਾਜੀਵ ਗਾਂਧੀ ਸੁਪਰਸ਼ਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਿਹਤ ਮੰਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਜੈਨ ਨੂੰ ਫੇਫੜਿਆਂ 'ਚ ਇਨਫੈਕਸ਼ਨ ਦੀ ਸ਼ਿਕਾਇਤ 'ਤੇ ਆਕਸੀਜਨ ਦੇ ਸਹਾਰੇ ਰੱਖਿਆ ਗਿਆ ਹੈ। ਜੈਨ 'ਚ ਕੋਰੋਨਾ ਇਨਫੈਕਸ਼ਨ ਦੀ ਬੁੱਧਵਾਰ ਨੂੰ ਪੁਸ਼ਟੀ ਹੋਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਸੀ।

DIsha

This news is Content Editor DIsha