ਸਿਹਤ ਮੰਤਰਾਲੇ ਨੇ ਬਦਲਿਆ ਟੀ. ਬੀ. ਦਾ ਇਲਾਜ, ਹਰ ਰੋਜ਼ ਖਾਣੀ ਪਵੇਗੀ ਦਵਾਈ

11/17/2017 7:48:24 PM

ਨਵੀਂ ਦਿੱਲੀ— ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸੋਧ ਰਾਸ਼ਟਰੀ ਟੀ. ਬੀ. ਨਿਯੰਤਰਣ ਪ੍ਰੋਗਰਾਮ (ਆਰ. ਐੱਨ. ਟੀ. ਸੀ. ਪੀ.) ਦੇ ਅੰਤਰਗਤ ਹਾਲ ਹੀ 'ਚ ਪੂਰੇ ਦੇਸ਼ 'ਚ ਟੀ. ਬੀ. ਰੋਗੀਆਂ ਲਈਆਂ ਦਵਾਈ ਦੀ ਰੋਜ਼ਾਨਾ ਖੁਰਾਕ ਵਿਵਸਥਾ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਮੰਤਰਾਲੇ ਨੇ ਪਹਿਲਾਂ ਟੀ. ਬੀ. ਦੇ ਇਲਾਜ਼ ਲਈ ਦਵਾ ਦੀ ਖੁਰਾਕ ਹਫਤੇ 'ਚ ਤਿੰਨ ਵਾਰ ਲੈਣ ਨੂੰ ਕਿਹਾ ਸੀ ਪਰ ਜਦੋਂ ਟੀ. ਬੀ. ਰੋਗੀਆਂ ਦੇ ਲਈ ਇਲਾਜ 'ਚ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ ਤਾਂ ਇਲਾਜ ਦੇ ਲਈ ਮਿਸ਼ਰਿਤ ਦਵਾਈਆਂ ਦੀ ਤੈਅ ਖੁਰਾਕ ਦਾ ਇਸਤੇਮਾਲ ਕਰਦੇ ਹੋਏ ਹਫਤੇ 'ਚ ਤਿੰਨ ਵਾਰ ਦੇ ਸਥਾਨ 'ਤੇ ਰੋਜ਼ਾਨਾ ਖੁਰਾਕ ਦੀ ਵਿਵਸਥਾ ਕੀਤੀ ਗਈ ਹੈ। ਇਸ ਕਾਰਨ ਟੀ. ਬੀ. ਬੀਮਾਰੀ ਨਾਲ ਲੜਨ ਦੇ ਦ੍ਰਿਸ਼ਟੀਕੋਣ 'ਚ ਬਦਲਾਅ ਆਵੇਗਾ। 
ਸਿਹਤ ਮੰਤਰਾਲੇ ਟੀ. ਬੀ. ਦੇ ਸਾਰੇ ਰੋਗੀਆਂ ਤੱਕ ਮਿਸ਼ਰਿਤ ਦਵਾਈਆਂ ਦੀ ਤੈਅ ਖੁਰਾਕ ਰੋਜ਼ਾਨਾ ਰੂਪ ਨਾਲ ਉਪਲੱਬਧ ਕਰਾਉਣ ਲਈ ਇਸ ਦਾ ਵਿਸਥਾਰ ਸਾਰੇ ਵੱਡੇ ਹਸਪਤਾਲਾਂ, ਆਈ. ਐੱਮ. ਏ., ਆਈ. ਏ. ਪੀ. ਅਤੇ ਪੇਸ਼ੇਵਰ ਮੈਡੀਕਲ ਸੰਗਠਨਾਂ ਤੱਕ ਕਰੇਗਾ। ਇਲਾਜ ਦੇ ਇਸ ਤਰੀਕੇ ਦੀ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਰੋਗੀਆਂ ਨੂੰ ਨਿਰੰਤਰ ਪੜਾਅ 'ਚ ਇਥੈਨ ਬਿਊਟਾਲ ਦਿੱਤਾ ਜਾਵੇਗਾ ਅਤੇ ਦਵਾਈਆਂ ਰੋਜ਼ਾਨਾ ਦਿੱਤੀਆਂ ਜਾਣਗੀਆਂ।