ਰੌਸ਼ਨੀ ਦੇਖਦੇ ਹੀ ਸਿਰਦਰਦ ਹੁੰਦਾ ਹੈ ਤਾਂ ਹੋ ਜਾਓ ਅਲਰਟ

01/12/2020 7:42:50 PM

ਲਖਨਊ– ਤੇਜ਼ ਰੌਸ਼ਨੀ ਦੇਖਦੇ ਹੀ ਚਮਕ ਦੇ ਕਾਰਣ ਤੁਹਾਡੀਆਂ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ ਪਰ ਕੁਝ ਦੇਰ ਬਾਅਦ ਜਦੋ ਤੁਸੀਂ ਵਾਪਸ ਦੇਖਦੇ ਹੋ ਤਾਂ ਚੀਜ਼ਾਂ ਤੁਹਾਨੂੰ ਸਾਫ-ਸਾਫ ਦਿਖਾਈ ਦੇਣ ਲੱਗਦੀਆਂ ਹਨ। ਅਜਿਹਾ ਉਸ ਸਮੇਂ ਹੁੰਦਾ ਹੈ, ਜਦੋਂ ਤੁਹਾਡੀ ਅੱਖਾਂ ਨਾਰਮਲ ਹੋਣ।

ਜੇਕਰ ਤੁਹਾਡੀਆਂ ਅੱਖਾਂ ਰੌਸ਼ਨੀ ਦੇ ਪ੍ਰਤੀ ਸੰਵੇਦਨਸ਼ੀਲ ਹਨ ਤਾਂ ਰੌਸ਼ਨੀ ਤੁਹਾਨੂੰ ਦਰਦ ਵੀ ਦੇ ਸਕਦੀ ਹੈ। ਲਾਈਟ ਸੈਂਸਟਿਵ ਅੱਖਾਂ ’ਤੇ ਰੌਸ਼ਨੀ ਪੈਂਦਿਆਂ ਹੀ ਸਿਰ ਜਾਂ ਅੱਖਾਂ ’ਚ ਦਰਦ ਹੋਣ ਦੀ ਸਮੱਸਿਆ ਹੋਣ ਲੱਗਦੀ ਹੈ ਅਤੇ ਚੀਜ਼ਾਂ ਧੁੰਦਲੀਆਂ ਵਿਖਾਈ ਦੇਣ ਲੱਗਦੀਆਂ ਹਨ। ਲਾਈਟ ਸੈਂਸਟਿਵ ਨੂੰ ਹੀ ਮੈਡੀਕਲ ਸਾਇੰਸ ’ਚ ਫੋਟੋ ਸੈਂਸਟੀਵਿਟੀ ਜਾਂ ਫੋਟੋ ਫੋਬੀਆ ਵੀ ਕਿਹਾ ਜਾਂਦਾ ਹੈ।

ਡ੍ਰਾਈ ਆਈਜ਼
ਅੱਖਾਂ ’ਚ ਹੰਝੂ ਬਣਨ ਦੀ ਵਿਵਸਥਾ ਕੁਦਰਤ ਨੇ ਇਸ ਲਈ ਬਣਾਈ ਹੈ, ਕਿਉਂਕਿ ਅੱਖਾਂ ’ਚ ਹਰ ਸਮੇ ਇਕ ਪਰਤ ਨਮੀ ਦੀ ਲੋੜ ਪੈਂਦੀ ਹੈ ਪਰ ਕੁਝ ਕਾਰਣਾਂ ਨਾਲ ਜੇਕਰ ਇਹ ਨਮੀ ਖਤਮ ਹੋ ਜਾਵੇ ਭਾਵ ਤੁਹਾਡਾ ਰੌਸ਼ਨੀ ਦੇਖ ਕੇ ਸਿਰਦਰਦ ਹੁੰਦਾ ਹੈ ਤਾਂ ਅਲਰਟ ਹੋ ਜਾਓ।

ਇਸ ਸਮੱਸਿਆ ਦੇ ਕਾਰਣ ਤੁਹਾਡੀ ਅੱਖਾਂ ਪ੍ਰਕਾਸ਼ ਦੇ ਪ੍ਰਤੀ ਸੰਵੇਦਨਸ਼ੀਲ ਵੀ ਹੋ ਸਕਦੀਆਂ ਹਨ। ਡ੍ਰਾਈ ਆਈਜ਼ ਦੇ ਹੋਰ ਲੱਛਣ ਇਸ ਤਰ੍ਹਾਂ ਹਨ- ਅੱਖਾਂ ਲਾਲ ਹੋਣਾ, ਅੱਖਾਂ ’ਚ ਰੜਕ, ਦਰਦ ਹੋਣਾ ਅਤੇ ਧੁੰਦਲਾ ਦਿਖਾਈ ਦੇਣਾ।

ਮਾਈਗ੍ਰੇਨ
ਲਾਈਟ ਸੈਂਸਟੀਵਿਟੀ ਮਾਈਗ੍ਰੇਨ ਦਾ ਇਕ ਮੁੱਖ ਲੱਛਣ ਹੈ। ਜੇਕਰ ਕਿਸੇ ਵਿਅਕਤੀ ਨੂੰ ਮਾਈਗ੍ਰੇਨ ਦਾ ਅਟੈਕ ਪੈਂਦਾ ਹੈ ਤਾਂ ਉਸ ਪ੍ਰਕਾਸ਼ ਦੇ ਵੱਲ ਦੇਖਣ ’ਚ ਪਰੇਸ਼ਾਨੀ ਹੋਣ ਲੱਗਦੀ ਹੈ। ਅਜਿਹੇ ’ਚ ਜੇਕਰ ਤੁਹਾਡੇ ਦਿਮਾਗ ’ਚ ਤੇਜ਼ ਦਰਦ ਉਠਦਾ ਹੈ, ਜਿਵੇਂ ਕਿ ਮਾਈਗ੍ਰੇਨ ’ਚ ਅਕਸਰ ਹੁੰਦਾ ਹੈ ਤਾਂ ਤੁਹਾਡੇ ਦੇਖਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

Baljit Singh

This news is Content Editor Baljit Singh