ਸਰਪੰਚ ਨੂੰ ਫਸਾਉਣ ਖਾਤਰ ਔਰਤ ਨੇ ਖੁਦ ਦੇ ਪਾੜੇ ਕੱਪੜੇ, ਸੀ.ਸੀ.ਟੀ.ਵੀ. ''ਚ ਕੈਦ ਹੋਇਆ ਡਰਾਮਾ (ਤਸਵੀਰਾਂ)

01/17/2017 3:00:16 PM

ਫਤਿਹਾਬਾਦ— ਇੱਥੋਂ ਦੇ ਪਿੰਡ ਧਾਰਨੀਆਂ ਦੀ ਇਕ ਔਰਤ ਨੇ ਸਰਪੰਚ ਅਤੇ ਉਸ ਦੇ ਸਾਥੀਆਂ ਨੂੰ ਰੇਪ ਕੇਸ ''ਚ ਫਸਾਉਣ ਦਾ ਹਾਈਵੋਲਟੇਜ਼ ਡਰਾਮਾ ਕੀਤਾ, ਜੋ ਕਿ ਸੀ.ਸੀ.ਟੀ.ਵੀ. ''ਚ ਕੈਦ ਹੋ ਗਿਆ ਹੈ। ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਦੱਸਿਆ ਕਿ ਸਰਪੰਚ ਨੇ ਆਪਣੇ ਘਰ ਕੋਲ ਖਾਲੀ ਜਗ੍ਹਾ ''ਤੇ ਰੱਖੀਆਂ ਲੱਕੜੀਆਂ ਆਪਣੇ ਸਾਥੀਆਂ ਨਾਲ ਮਿਲ ਕੇ ਸਾੜ ਦਿੱਤੀਆਂ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਮੌਕੇ ''ਤੇ ਪੁੱਜੀ। ਉਸ ਨੇ ਦੇਖਿਆ ਕਿ ਉਕਤ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਉਸ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸ ਦੇ ਹੋਰ 5 ਸਾਥੀ ਉਸ ਨੂੰ ਜ਼ਬਰਦਸਤੀ ਚੁੱਕ ਕੇ ਪਿੰਡ ਦੇ ਪੇਂਡੂ ਸਕੱਤਰੇਤ ''ਚ ਲੈ ਗਏ ਅਤੇ ਉਸ ਦੇ ਕੱਪੜੇ ਪਾੜਦੇ ਹੋਏ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਿੰਡ ਦੇ ਸਰਪੰਚ ਨੂੰ ਤਲੱਬ ਕੀਤਾ। ਉੱਥੇ ਹੀ ਇਸ ਮਾਮਲੇ ''ਚ ਸਰਪੰਚ ਨੇ ਔਰਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਔਰਤ ''ਤੇ ਉਸ ਨੂੰ ਬਲੈਕਮੇਲ ਕਰ ਕੇ ਪੰਚਾਇਤੀ ਜ਼ਮੀਨ ''ਤੇ ਕਬਜ਼ਾ ਜਾਰੀ ਰੱਖਣ ਦਾ ਦੋਸ਼ ਲਾਇਆ ਹੈ। ਸਰਪੰਚ ਨੇ ਔਰਤ ਦੇ ਦੋਸ਼ਾਂ ਦੇ ਝੂਠ ਹੋਣ ਦਾ ਸਬੂਤ ਪਿੰਡ ਦੇ ਪੇਂਡੂ ਸਕੱਤਰੇਤ ''ਚ ਲੱਗੇ ਸੀ.ਸੀ.ਟੀ.ਵੀ. ਫੁਜੇਟ ਦੇ ਕੇ ਦਿੱਤਾ।
ਸਰਪੰਚ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ''ਚ ਸਾਫ ਨਜ਼ਰ ਆ ਰਿਹਾ ਹੈ ਕਿ ਸ਼ਿਕਾਇਤਕਰਤਾ ਔਰਤ ਖੁਦ ਆਪਣੇ ਕੱਪੜੇ ਪਾੜ ਕੇ ਅੰਦਰ ਜਾਂਦੀ ਹੈ ਅਤੇ ਉਸ ਤੋਂ ਬਾਅਦ ਕਹਾਸੁਣੀ ਕਰਦੇ ਹੋਏ ਸਰਪੰਚ ਦੇ ਇਕ ਸਾਥੀ ਨੂੰ ਔਰਤ ਜ਼ਬਰਦਸਤੀ ਆਪਣੇ ਉੱਪਰ ਧੱਕ ਰਹੀ ਹੈ। ਫੁਟੇਜ ਨੂੰ ਦੇਖਣ ਤੋਂ ਬਾਅਦ ਸਾਫ ਹੋਇਆ ਕਿ ਔਰਤ ਨੇ ਦੋਸ਼ ਗਲਤ ਹੈ। ਪੁਲਸ ਜਾਂਚ ਕਰ ਰਹੀ ਹੈ। ਸਰਪੰਚ ਨੇ ਔਰਤ ''ਤੇ ਉਸ ਨੂੰ ਬਦਨਾਮ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ''ਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

Disha

This news is News Editor Disha