ਮੋਦੀ ਨੂੰ ਵੋਟਾਂ ਪਾਉਣ ਵਾਲੇ ਮੈਨੂੰ ਕਹਿੰਦੇ ਹਨ ਸਮੱਸਿਆਵਾਂ ਦਾ ਹੱਲ ਕਰੋ : ਕੁਮਾਰਸਵਾਮੀ

06/27/2019 10:38:39 AM

ਰਾਏਚੂਰ— ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਗੁੱਸੇ ਭਰੇ ਲਹਿਜੇ 'ਚ ਬੁੱਧਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਨੂੰ ਵੋਟਾਂ ਪਾਉਣ ਵਾਲੇ ਲੋਕ ਹੁਣ ਸਮੱਸਿਆ ਹੱਲ ਕਰਨ ਲਈ ਮੈਨੂੰ ਕਹਿ ਰਹੇ ਹਨ। ਇਕ ਥਰਮਲ ਪਲਾਂਟ ਦੇ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ 'ਤੇ ਗੁੱਸਾ ਕਰਦੇ ਹੋਏ ਕਿਹਾ,''ਤੁਸੀਂ ਵੋਟਾਂ ਤਾਂ ਮੋਦੀ ਨੂੰ ਪਾਈਆਂ ਸਨ। ਹੁਣ ਮੇਰੇ ਕੋਲ ਕਿਹੜੇ ਮੂੰਹ ਨਾਲ ਸਮੱਸਿਆਵਾਂ ਦਾ ਹੱਲ ਕਰਨ ਦੀ ਉਮੀਦ ਰੱਖਦੇ ਹੋ?'' ਉਕਤ ਮੁਲਾਜ਼ਮ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਆਏ ਸਨ। ਉਹ ਆਪਣੀ ਤਨਖਾਹ ਦਾ ਬਕਾਇਆ ਲੈਣ ਲਈ ਸੜਕ ਰੋਕੋ ਅੰਦੋਲਨ ਕਰ ਰਹੇ ਸਨ।

ਥਰਮਲ ਪਲਾਂਟ 'ਚੋਂ 410 ਠੇਕਾ ਕਰਮਚਾਰੀਆਂ ਨੂੰ ਕੱਢਿਆ ਗਿਆ ਹੈ ਅਤੇ ਉਹ ਫਿਰ ਤੋਂ ਨਿਯੁਕਤੀ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਨੇ ਹਾਲਾਂਕਿ ਅੰਦੋਲਨ ਕਰ ਰਹੇ ਕਰਮਚਾਰੀਆਂ ਤੋਂ ਮੰਗ ਪੱਤਰ ਲੈ ਲਿਆ ਅਤੇ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਪਰ ਕਰਮਚਾਰੀਆਂ ਨੇ ਲਗਾਤਾਰ ਰਸਤਾ ਰੋਕ ਰੱਖਿਆ ਅਤੇ ਨਾਅਰੇਬਾਜ਼ੀ ਕੀਤੀ, ਜਿਸ ਨਾਲ ਕੁਮਾਰਸਵਾਮੀ ਨਾਰਾਜ਼ ਹੋ ਗਏ।

ਕੁਮਾਰ ਨੇ ਅੰਦੋਲਨਕਾਰੀਆਂ ਦੇ ਰਸਤਾ ਰੋਕੇ ਰੱਖਣ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ। ਮੁੱਖ ਮੰਤਰੀ ਇਕ ਪ੍ਰੋਗਰਾਮ ਦੇ ਅਧੀਨ ਕਾਰੇਗੁੱਡਾ ਪਿੰਡ ਜਾ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅੰਦੋਲਨਕਾਰੀ ਨਹੀਂ ਹਟੇ ਤਾਂ ਪੁਲਸ ਨੂੰ ਹਟਾਉਣ ਲਈ ਆਦੇਸ਼ ਦੇ ਸਕਦੇ ਹਨ। ਮੁੱਖ ਮੰਤਰੀ ਬਹੁਤ ਨਾਰਾਜ਼ ਦਿੱਸੇ ਅਤੇ ਕਿਹਾ,''ਸ਼ਾਂਤੀਪੂਰਨ ਅੰਦੋਲਨ ਕਰਨ ਲਈ ਹੋਰ ਵੀ ਰਸਤੇ ਹਨ ਕੀ ਤੁਸਂ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅੰਦੋਲਨ ਕਰੋਗੇ? ਮੈਂ ਮੁੱਖ ਮੰਤਰੀ ਹਾਂ। ਲੋਕਤੰਤਰ ਦੇ ਅਧੀਨ ਤੁਹਾਡੇ ਕੋਲ ਅਧਿਕਾਰ ਹਨ, ਮੈਂ ਸ਼ਾਂਤੀਪੂਰਨ ਅੰਦੋਲਨ ਦਾ ਵਿਰੋਧ ਨਹੀਂ ਕਰਾਂਗਾ ਪਰ ਇਸ ਤਰ੍ਹਾਂ ਦਾ ਵਤੀਰਾ ਸਹਿਨ ਨਹੀਂ ਕੀਤਾ ਜਾ ਸਕਦਾ? ਮੈਂ ਤੁਹਾਡਾ ਮੰਗ ਪੱਤਰ ਲੈ ਲਿਆ ਹੈ ਅਤੇ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿੱਤਾ ਹੈ।''

DIsha

This news is Content Editor DIsha