ਰਾਜਸਥਾਨ ''ਚ ਬਾਰਸ਼ ਦਾ ਕਹਿਰ: 12 ਲੋਕਾਂ ਦੀ ਮੌਤ, ਕਈ ਜ਼ਖਮੀ

04/12/2018 11:07:31 AM

ਜੈਪੁਰ— ਰਾਜਸਥਾਨ ਦੇ ਇਲਾਕਿਆਂ 'ਚ ਬਾਰਸ਼ ਦੀ ਕਹਿਰ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਧੌਲਪੁਰ 'ਚ 7 ਅਤੇ ਭਰਤਪੁਰ 'ਚ 5 ਲੋਕਾਂ ਦੀ ਜ਼ਿੰਦਗੀ ਖਤਮ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਾਰਸ਼ ਕਾਰਨ ਆਗਰਾ-ਧੌਲਪੁਰ ਟਰੇਨ ਰੂਟ ਵੀ ਪ੍ਰਭਾਵਿਤ ਹੋਇਆ ਹੈ। ਰਾਜਸਥਾਨ ਦੇ ਕੋਟਾ, ਉਦੇਪੁਰ ਅਤੇ ਦੌਸਾ ਸਮੇਤ ਕਈ ਥਾਂਵਾਂ 'ਤੇ ਹਨ੍ਹੇਰੀ ਨੇ ਕਾਫੀ ਦੇਰ ਤੱਕ ਲੋਕਾਂ ਨੂੰ ਪਰੇਸ਼ਾਨ ਕੀਤਾ ਅਤੇ ਇਸ ਤੋਂ ਬਾਅਦ ਕਈ ਘੰਟਿਆਂ ਤੱਕ ਇੱਥੇ ਬਾਰਸ਼ ਵੀ ਹੋਈ। ਵੱਖ-ਵੱਖ ਥਾਂਵਾਂ 'ਤੇ ਹਨ੍ਹੇਰੀ ਨਾਲ ਮਕਾਨ ਅਤੇ ਬਿਜਲੀ ਡਿੱਗਣ ਕਾਰਨ ਲੋਕਾਂ ਦੀ ਮੌਤ ਹੋਈ ਹੈ।

ਧੌਲਪੁਰ 'ਚ ਮਰਨ ਵਾਲਿਆਂ 'ਚ ਬੱਚੇ ਵਧ
ਦੱਸਿਆ ਜਾ ਰਿਹਾ ਹੈ ਕਿ ਭਰਤਪੁਰ 'ਚ ਮਰਨ ਵਾਲੇ 7 ਲੋਕਾਂ 'ਚ 5 ਬੱਚੇ ਸ਼ਾਮਲ ਹਨ। ਉੱਥੇ ਹੀ 50 ਤੋਂ ਵਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਕਈ ਥਾਂਵਾਂ 'ਤੇ ਤਾਂ ਦਰੱਖਤ ਡਿੱਗਣ ਕਾਰਨ ਘੰਟਿਆਂ ਤੱਕ ਜਾਮ ਲੱਗਾ ਰਿਹਾ। ਜ਼ਿਕਰਯੋਗ ਹੈ ਕਿ ਬਾਰਸ਼ ਦਾ ਅਸਰ ਦਿੱਲੀ-ਐੱਨ.ਸੀ.ਆਰ. 'ਚ ਵੀ ਪਿਛਲੇ 2-3 ਦਿਨਾਂ ਤੋਂ ਦਿੱਸ ਰਿਹਾ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਵੀ ਬਾਰਸ਼ ਫਿਰ ਆਫਤ ਬਣ ਕੇ ਆਈ। ਦੱਸਿਆ ਜਾ ਰਿਹਾ ਹੈ ਕਿ ਕਈ ਥਾਂਵਾਂ 'ਤੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗ ਗਈਆਂ। ਮਥੁਰਾ ਦੇ ਇਕ ਪਿੰਡ 'ਚ ਬੁੱਧਵਾਰ ਸ਼ਾਮ ਹਨ੍ਹੇਰੀ ਨਾਲ ਬਾਰਸ਼ ਦੌਰਾਨ ਮਕਾਨ ਦੀ ਛੱਤੇ ਡਿੱਗਣ ਨਾਲ 3 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ 'ਚ 2 ਸਕੇ ਭਰਾ-ਭੈਣ ਅਤੇ ਇਕ ਚਚੇਰਾ ਭਰਾ ਹੈ। ਇਸੇ ਪਿੰਡ 'ਚ ਪਾਣੀ ਨਾਲ ਭਰੀ ਟੈਂਕੀ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਆਗਰਾ 'ਚ ਡੌਕੀ ਦੇ ਸੁਲਤਾਨਪੁਰਾ 'ਚ ਕੰਧ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਏਤਮਾਦਪੁਰ ਦੀ ਸਮੋਗਰ ਪਿੰਡ ਪੰਚਾਇਤ 'ਚ ਕੰਧ ਡਿੱਗਣ ਨਾਲ 70 ਸਾਲਾ ਠਾਕੁਰ ਦਾਸ ਦੀ ਮੌਤ ਹੋ ਗਈ।


Related News