ਪੰਜਾਬ ਅਤੇ ਹਰਿਆਣਾ ''ਚ ਮੀਂਹ ਪੈਣ ਮਗਰੋਂ ਹਥਿਨੀਕੁੰਡ ਦੇ ਪਾਣੀ ਦਾ ਪੱਧਰ ਵਧਿਆ

07/22/2023 4:49:41 PM

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਬੀਤੇ 24 ਘੰਟਿਆਂ ਤੋਂ ਪੈ ਰਹੇ ਮੀਂਹ ਦੀ ਵਜ੍ਹਾ ਤੋਂ ਸ਼ਨੀਵਾਰ ਨੂੰ ਹਥਿਨੀਕੁੰਡ ਬੈਰਾਜ ਦੇ ਪਾਣੀ ਦੇ ਪੱਧਰ 'ਚ ਤੇਜ਼ੀ ਨਾਲ ਵਾਧਾ ਵੇਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਯਮੁਨਾਨਗਰ ਸਥਿਤ ਹਥਿਨੀਕੁੰਡ ਬੈਰਾਜ 'ਚ ਸ਼ਨੀਵਾਰ ਸਵੇਰੇ 8 ਵਜੇ ਪਾਣੀ ਦਾ ਵਹਾਅ 87,177 ਕਿਊਸੇਕ ਸੀ, ਜੋ ਕਿ ਦੁਪਹਿਰ 12 ਵਜੇ ਤੱਕ ਵਧ ਕੇ 2,40,832 ਕਿਊਸੇਕ ਦੇ ਪੱਧਰ 'ਤੇ ਪਹੁੰਚ ਗਿਆ। 

ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸਵੇਰੇ ਸਾਢੇ 7 ਵਜੇ ਖ਼ਤਮ ਹੋਏ 24 ਘੰਟੇ ਦੇ ਸਮੇਂ 'ਚ ਹਰਿਆਣਾ ਦੇ ਅੰਬਾਲਾ ਵਿਚ 14.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਰੋਹਤਕ ਅਤੇ ਕੁਰੂਕਸ਼ੇਤਰ 'ਚ ਕ੍ਰਮਵਾਰ 14.2 ਮਿਲੀਮੀਟਰ ਅਤੇ 12 ਮਿਲੀਮੀਟਰ ਮੀਂਹ ਪਿਆ। ਵਿਭਾਗ ਮੁਤਾਬਕ ਹਰਿਆਣਾ ਦੇ ਪੰਚਕੂਲਾ ਵਿਚ ਸਭ ਤੋਂ ਵਧ 71.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਤਿਹਗੜ੍ਹ 'ਚ ਕ੍ਰਮਵਾਰ 32.6 ਮਿਲੀਮੀਟਰ, 32.8 ਮਿਲੀਮੀਟਰ ਅਤੇ 25.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 

Tanu

This news is Content Editor Tanu