ਸ਼ੇਖ ਹਸੀਨਾ, PM ਮੋਦੀ 18 ਮਾਰਚ ਨੂੰ ਸਰਹੱਦ ਪਾਰ ਤੇਲ ਪਾਈਪਲਾਈਨ ਦਾ ਕਰਨਗੇ ਉਦਘਾਟਨ

03/10/2023 1:45:51 PM

ਢਾਕਾ (ਵਾਰਤਾ)- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਮਾਰਚ ਨੂੰ ਦੇਸ਼ ਵਿਚ ਡੀਜ਼ਲ ਦੀ ਢੋਆ-ਢੁਆਈ ਲਈ ਪਹਿਲੀ ਸਰਹੱਦ ਪਾਰ ਤੇਲ ਪਾਈਪਲਾਈਨ ਦਾ ਸਾਂਝੇ ਤੌਰ 'ਤੇ ਉਦਘਾਟਨ ਕਰਨਗੇ। ਵਿਦੇਸ਼ ਮੰਤਰੀ ਏ ਕੇ ਅਬਦੁਲ ਮੋਮਨ ਨੇ ਇਹ ਜਾਣਕਾਰੀ ਦਿੱਤੀ ਹੈ। ਮੋਮਨ ਨੇ ਸ਼ੁੱਕਰਵਾਰ ਦੁਪਹਿਰ ਨੂੰ ਮੰਤਰਾਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਚੰਗੀ ਖ਼ਬਰ ਹੈ ਕਿ ਭਾਰਤ ਸਾਨੂੰ ਡੀਜ਼ਲ ਭੇਜੇਗਾ। ਤੇਲ ਪਾਈਪ ਲਾਈਨ ਦਾ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪ੍ਰਧਾਨ ਮੰਤਰੀ 18 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪਾਈਪਲਾਈਨ ਦਾ ਉਦਘਾਟਨ ਕਰਨਗੇ।

ਮੋਮਨ ਦਾ ਇਹ ਐਲਾਨ ਪਿਛਲੇ ਹਫ਼ਤੇ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਮੌਕੇ 'ਤੇ ਨਵੀਂ ਦਿੱਲੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲਬਾਤ ਤੋਂ ਇਕ ਹਫ਼ਤੇ ਬਾਅਦ ਆਇਆ ਹੈ। ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (ਬੀਪੀਸੀ) ਦੇ ਅਧਿਕਾਰੀਆਂ ਮੁਤਾਬਕ ਭਾਰਤ 130 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ (ਆਈ.ਬੀ.ਐੱਫ.ਪੀ.ਐੱਲ.) ਰਾਹੀਂ ਡੀਜ਼ਲ ਦਾ ਨਿਰਯਾਤ ਕਰੇਗਾ। ਇਸ ਨੂੰ ਲਗਭਗ 3.46 ਅਰਬ ਭਾਰਤੀ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਪਾਈਪਲਾਈਨ ਬੰਗਲਾਦੇਸ਼ ਦੇ ਖੇਤਰ ਵਿੱਚ 125 ਕਿਲੋਮੀਟਰ ਅਤੇ ਭਾਰਤ ਵਿੱਚ 5 ਕਿਲੋਮੀਟਰ ਤੱਕ ਫੈਲੀ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਸਤੰਬਰ 2018 ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ IBFPL ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਹੁਣ ਤੱਕ ਬੰਗਲਾਦੇਸ਼ ਭਾਰਤ ਤੋਂ ਰੇਲ ਗੱਡੀਆਂ ਰਾਹੀਂ ਡੀਜ਼ਲ ਦਾ ਨਿਰਯਾਤ ਕਰਦਾ ਸੀ।

cherry

This news is Content Editor cherry