ਹਰਿਆਣਾ ''ਚ ਔਰਤਾਂ ਦੇ ਪ੍ਰਤੀ ਅਪਰਾਧਾਂ ''ਚ ਆਈ 20.46 ਫੀਸਦੀ ਗਿਰਾਵਟ

07/10/2020 5:30:26 PM

ਹਰਿਆਣਾ- ਹਰਿਆਣਾ 'ਚ ਸਾਲ 2020 ਦੀ ਪਹਿਲੇ 6 ਮਹੀਨਿਆਂ 'ਚ ਔਰਤਾਂ ਦੇ ਪ੍ਰਤੀ ਹੋਣ ਵਾਲੇ ਅਪਰਾਧਾਂ 'ਚ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 20.46 ਫੀਸਦੀ ਦੀ ਕਮੀ ਆਈ ਹੈ। ਸੂਬੇ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਮਨੋਜ ਯਾਦਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵਲੋਂ ਅਪਰਾਧ 'ਤੇ ਲਗਾਤਾਰ ਕੀਤੀ ਜਾ ਰਹੀ ਸਖਤੀ ਅਤੇ ਨਿਗਰਾਨੀ ਕਾਰਨ ਇਹ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਜਿੱਥੇ ਬਲਾਤਕਾਰ ਦੇ ਮਾਮਲਿਆਂ 'ਚ 18.18 ਫੀਸਦੀ, ਉੱਥੇ ਹੀ ਅਗਵਾ ਦੀਆਂ ਘਟਨਾਵਾਂ ਵੀ 27.41 ਫੀਸਦੀ ਤੱਕ ਘੱਟ ਹੋਈਆਂ। ਪੁਲਸ ਨੇ ਇਸ ਦੌਰਾਨ ਬਲਾਤਕਾਰ ਦੇ ਕਰੀਬ 90 ਫੀਸਦੀ, ਅਗਵਾ ਦੇ 85.33 ਫੀਸਦੀ ਅਤੇ ਛੇੜਛਾੜ ਦੇ 96.63 ਫੀਸਦੀ ਮਾਮਲਿਆਂ ਨੂੰ ਸਫ਼ਲਤਾਪੂਰਵਕ ਸੁਲਝਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਬਲਾਤਕਾਰ, ਮਹਿਲਾ ਉਤਪੀੜਨ, ਅਗਵਾ, ਛੇੜਛਾੜ ਆਦਿ ਨਾਲ ਸੰਬੰਧਤ ਕੁੱਲ 4893 ਮਾਮਲੇ ਦਰਜ ਹੋਏ, ਜੋ ਬੀਤੇ ਸਾਲ ਦੀ ਇਸੇ ਮਿਆਦ 'ਚ ਦਰਜ 6153 ਮਾਮਲਿਆਂ ਦੀ ਤੁਲਨਾ 'ਚ 1259 ਘੱਟ ਰਹੇ। 

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਬੀਤੇ 6 ਮਹੀਨਿਆਂ 'ਚ ਅਪਰਾਧ ਦਰ 'ਚ ਗਿਰਾਵਟ ਦੇਖੀ ਗਈ, ਮਹਿਲਾ ਅਪਰਾਧ 'ਚ ਵੀ ਪੁਲਸ ਨੇ ਚੰਗਾ ਕੰਮ ਕੀਤਾ। ਇਸ ਸਾਲ 30 ਜੂਨ ਤੱਕ ਬਲਾਤਕਾਰ ਦੇ 657 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਬੀਤੇ ਸਾਲ ਇਸੇ ਸਮੇਂ ਇਹ ਅੰਕੜਾ 18.18 ਫੀਸਦੀ ਜ਼ਿਆਦਾ 803 ਸੀ। ਪੋਕਸੋ ਐਕਟ ਦੇ ਅਧੀਨ ਰਜਿਸਟਰਡ ਮਾਮਲੇ ਵੀ 850 ਤੋਂ ਘੱਟ ਹੋ ਕੇ 11.05 ਫੀਸਦੀ ਗਿਰਾਵਟ ਨਾਲ 756 ਰਹਿ ਗਏ। ਇਸ ਮਿਆਦ ਦੌਰਾਨ, ਔਰਤਾਂ ਦੇ ਅਗਵਾ ਦੀਆਂ ਘਟਨਾਵਾਂ 'ਚ 27.41 ਫੀਸਦੀ ਦੀ ਗਿਰਾਵਟ ਦੇਖੀ ਗਈ। 2019 'ਚ ਜਿੱਥੇ ਅਗਵਾ ਦੇ 1587 ਮਾਮਲੇ ਦਰਜ ਹੋਏ ਸਨ, ਉੱਥੇ ਹੀ ਇਸ ਸਾਲ 1152 ਮਾਮਲੇ ਰਜਿਸਟਰਡ ਹੋਏ। ਸੂਬੇ 'ਚ ਕੋਰੋਨਾ ਦੇ ਮੱਦੇਨਜ਼ਰ ਪੁਲਸ ਦੀ ਪ੍ਰਭਾਵੀ ਹਾਜ਼ਰੀ ਅਤੇ ਤਾਲਾਬੰਦੀ ਕਾਰਨ ਆਵਾਜਾਈ ਦੀ ਪਾਬੰਦੀ ਨਾਲ ਵੀ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ 'ਚ ਕਮੀ ਆਈ।


DIsha

Content Editor

Related News