ਵਿਦਿਆਰਥੀ ਸੰਘ ਚੋਣਾਂ ਨੂੰ ਲੈ ਕੇ ਦਿਨ ਭਰ ਚੱਲੇ ਨੋਟੀਫਿਕੇਸ਼ਨ, ਕਾਲਜਾਂ ''ਚ ਰਹੀ ਰਾਜਨੀਤਿਕ ਹੱਲਚੱਲ

10/10/2018 10:38:26 AM

ਪਾਨੀਪਤ— ਹਰਿਆਣਾ 'ਚ 22 ਸਾਲ ਬਾਅਦ ਹੋ ਰਹੇ ਵਿਦਿਆਰਥੀ ਸੰਘ ਚੋਣਾਂ ਨੂੰ ਲੈ ਕੇ ਉੱਚ ਸਿੱਖਿਆ ਵਿਭਾਗ ਦਾ ਦਿਨ ਭਰ ਨੋਟੀਫਿਕੇਸ਼ਨ ਚੱਲਦਾ ਰਿਹਾ। ਮੰਗਲਵਾਰ ਸਵੇਰੇ ਵਿਭਾਗ ਨੇ 17 ਅਕਤੂਬਰ ਨੂੰ ਵਿਦਿਆਰਥੀ ਸੰਘ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਕਰੀਬ ਅੱਧੇ ਘੰਟੇ ਬਾਅਦ ਯੂ-ਟਰਨ ਲੈ ਲਿਆ। ਦੁਪਹਿਰ ਬਾਅਦ ਇਕ ਵਾਰ ਫਿਰ ਅਡਵਾਇਜ਼ਰੀ ਜਾਰੀ ਕੀਤੀ ਗਈ ਕਿ ਚੋਣਾਂ 17 ਅਕਤੂਬਰ ਨੂੰ ਹੀ ਹੋਣਗੀਆਂ। ਅਜਿਹੇ 'ਚ ਪ੍ਰਦੇਸ਼ ਭਰ ਦੇ ਕਾਲਜਾਂ 'ਚ ਸਰਗਰਮੀਆਂ ਤੇਜ਼ ਹੋ ਗਈਆਂ। ਵਿਦਿਆਰਥੀ ਸੰਘ ਚੋਣਾਂ ਨੂੰ ਲੈ ਕੇ ਮੰਗਲਵਾਰ ਨੂੰ ਦਿਨ ਭਰ ਤਮਾਸ਼ਾ ਚੱਲਦਾ ਰਿਹਾ। 
ਉੱਚ ਸਿੱਖਿਆ ਵਿਭਾਗ ਨੇ ਮੰਗਲਵਾਰ ਸਵੇਰੇ ਮੇਲ ਦੇ ਜ਼ਰੀਏ 17 ਅਕਤੂਬਰ ਨੂੰ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਬਾਅਦ 'ਚ ਇਸ ਨੂੰ ਗਲਤੀ ਮੰਨਦੇ ਹੋਏ ਮੇਲ ਨੂੰ ਨਜ਼ਰਅੰਦਾਜ ਕਰਨ ਦੀ ਅਪੀਲ ਕਰ ਦਿੱਤੀ। ਦੂਜੇ ਪਾਸੇ ਇਸ ਨੋਟੀਫਿਕੇਸ਼ਨ ਨਾਲ ਦੇਸ਼ ਭਰ ਦੀਆਂ ਯੂਨੀਵਰਸਿਟੀਆਂ 'ਚ ਰਾਜਨੀਤਿਕ ਹੱਲਚੱਲ ਤੇਜ਼ ਹੋ ਗਈ। ਚੋਣ ਕਿਸ ਤਰ੍ਹਾਂ ਨਾਲ ਹੋਣਗੀਆਂ, ਇਸ ਨੂੰ ਲੈ ਕੇ ਨੋਟੀਫਿਕੇਸ਼ਨ 'ਚ ਕੁਝ ਸਾਫ ਨਹੀਂ ਕੀਤਾ ਗਿਆ ਸੀ। ਅਜਿਹੇ 'ਚ ਚੋਣਾਂ ਅਪ੍ਰਤੱਖ ਹੀ ਹੋਣ ਦੀ ਸੰਭਾਵਨਾ ਹੈ। ਇਸ ਮੇਲ ਮੁਤਾਬਕ ਕਿਸੇ ਵੀ ਸੈਲਫ ਫਾਇਨੈਂਸਿੰਗ ਬੀ.ਐਡ. ਕਾਲਜ ਅਤੇ ਇੰਜੀਨੀਅਰਿੰਗ ਕਾਲਜਾਂ 'ਚ ਇਹ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। 
ਕੁਰੂਕਸ਼ੇਤਰ ਯੂਨੀਵਰਸਿਟੀ ਸਮੇਤ ਪ੍ਰਦੇਸ਼ ਭਰ ਦੇ ਕਾਲਜਾਂ 'ਚ ਵਿਦਿਆਰਥੀ ਸੰਗਠਨ ਧਰਨੇ, ਪ੍ਰਦਰਸ਼ਨ ਅਤੇ ਪ੍ਰਚਾਰ 'ਚ ਜੁੱਟੇ ਹਨ। ਸੋਮਵਾਰ ਨੂੰ ਕੁਵੀ 'ਚ ਵਿਦਿਆਰਥੀਆਂ ਦੀਆਂ ਕਰੀਬ 200 ਗੱਡੀਆਂ ਨੇ ਰੋਡ ਸ਼ੋਅ ਕੱਢਿਆ ਸੀ। 
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਪ੍ਰੋ. ਰਾਮਬਿਲਾਸ ਸ਼ਰਮਾ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ 12 ਅਕਤੂਬਰ ਨੂੰ ਵਿਦਿਆਰਥੀ ਸੰਘ ਚੋਣਾਂ ਕਰਵਾਉਣ ਦੀ ਗੱਲ ਕੀਤੀ ਸੀ। ਬਾਅਦ 'ਚ ਮੁੱਖਮੰਤਰੀ ਮਨੋਹਰ ਲਾਲ ਨੇ ਇਕ ਪ੍ਰੋਗਰਾਮ 'ਚ ਕਿਸੇ ਵੀ ਤਰੀਕ ਦੀ ਘੋਸ਼ਣਾ ਤੋਂ ਇਨਕਾਰ ਕਰ ਦਿੱਤਾ ਸੀ।