ਹਰਿਆਣਾ ''ਚ ਸੜੀ ਪਰਾਲੀ, ਮਨੋਜ ਤਿਵਾੜੀ ਬੋਲੇ- ਕੇਜਰੀਵਾਲ ਨੇ ਰਿਸ਼ਤੇਦਾਰਾਂ ਤੋਂ ਲਗਵਾਈ ਅੱਗ

10/15/2019 12:02:12 PM

ਨਵੀਂ ਦਿੱਲੀ— ਦਿੱਲੀ ਅਤੇ ਐੱਨ.ਸੀ.ਆਰ. ਦੇ ਇਲਾਕਿਆਂ 'ਚ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਵਧ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੋਂ ਇੰਨੀਂ ਦਿਨੀਂ ਧੁੰਦ ਦਾ ਮਾਹੌਲ ਬਣਦਾ ਹੈ, ਜਿਸ ਦਾ ਮੁੱਖ ਕਾਰਨ ਨੇੜਲੇ ਖੇਤਰਾਂ 'ਚ ਪਰਾਲੀ ਸਾੜਨਾ ਹੁੰਦਾ ਹੈ। ਹੁਣ ਇਸੇ 'ਤੇ ਦਿੱਲੀ 'ਚ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੱਡਾ ਦੋਸ਼ ਲਗਾਇਆ। ਮਨੋਜ ਤਿਵਾੜੀ ਨੇ ਹਰਿਆਣਾ ਦੇ ਖੇਤਾਂ 'ਚ ਸਾੜੀ ਗਈ ਪਰਾਲੀ ਦੀਆਂ ਕੁਝ ਤਸਵੀਰਾਂ ਰੀਟਵੀਟ ਕਰਦੇ ਹੋਏ ਲਿਖਿਆ ਕਿ ਹਰੀ ਫਸਲ ਨੂੰ ਹੀ ਪਰਾਲੀ ਬਣਾ ਕੇ ਸਾੜਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਰਿਸ਼ਤੇਦਾਰਾਂ ਤੋਂ ਅੱਗ ਤਾਂ ਲਗਵਾ ਦਿੱਤੀ ਪਰ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਫਸਲ ਕੱਟਣ ਤੋਂ ਪਰਾਲੀ ਹੁੰਦੀ ਹੈ।

ਭਾਜਪਾ ਨੇਤਾ ਨੇ ਅੱਗੇ ਲਿਖਿਆ ਕਿ ਹਾਲੇ ਤਾਂ ਖੇਤ ਨੂੰ ਪੱਕਣਾ ਸੀ, ਪ੍ਰਦੂਸ਼ਣ ਦਾ ਠੀਕਰਾ ਦੂਜਿਆਂ 'ਤੇ ਭੰਨਣ ਦੀ ਇਹ ਰਾਜਨੀਤੀ ਕਦੋਂ ਤੱਕ ਹੋਵੇਗੀ, ਦਿੱਲੀ ਮੁਆਫ਼ ਨਹੀਂ ਕਰੇਗੀ। ਜ਼ਿਕਰਯੋਗ ਹੈ ਕ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਹਵਾ ਪ੍ਰਦੂਸ਼ਿਤ ਹੋਈ ਹੈ ਅਤੇ ਲਗਾਤਾਰ ਸਮੋਗ (ਧੂੰਆਂ) ਵੀ ਮਿਲ ਰਿਹਾ ਹੈ। ਅਜਿਹੇ 'ਚ ਪ੍ਰਦੂਸ਼ਣ ਦੀ ਸਮੱਸਿਆ ਇਕ ਵਾਰ ਦਿੱਲੀ ਵਾਲਿਆਂ ਦੇ ਸਾਹਮਣੇ ਹੈ, ਜਿਸ 'ਤੇ ਰਾਜਨੀਤੀ ਵੀ ਤੇਜ਼ ਹੋਣ ਲੱਗੀ ਹੈ। ਮੰਗਲਵਾਰ ਨੂੰ ਦਿੱਲੀ 'ਚ ਏਅਰ ਕੁਆਲਿਟੀ ਇੰਡੈਕਸ 252 ਅੰਕ ਦਰਜ ਕੀਤਾ ਗਿਆ, ਜਦੋਂ ਕਿ ਨੋਇਡਾ 'ਚ ਇਹ ਅੰਕੜਾ 310 ਪਹੁੰਚ ਗਿਆ। ਗੁਆਂਢੀ ਰਾਜਾਂ 'ਚ ਜਿਸ ਤਰ੍ਹਾਂ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ, ਉਸ ਤੋਂ ਸੰਕੇਤ ਹੈ ਕਿ ਅੱਗੇ ਹੋਰ ਵੀ ਹਾਲਾਤ ਖਰਾਬ ਹੋ ਸਕਦੀ ਹੈ।

DIsha

This news is Content Editor DIsha