ਹਰਿਆਣਾ : ਮਾਮੂਲੀ ਕਹਾਸੁਣੀ ਕਾਰਨ ਕਲਯੁੱਗੀ ਬੇਟੇ ਨੇ ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ, ਗ੍ਰਿਫ਼ਤਾਰ

10/01/2020 6:50:52 PM

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਮਾਮੂਲੀ ਕਹਾਸੁਣੀ 'ਤੇ ਇਕ ਕਲਯੁੱਗੀ ਬੇਟੇ ਵਲੋਂ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੂੰਡਾਹੇੜਾ ਇਲਾਕੇ 'ਚ 65 ਸਾਲਾ ਧਰਮਵੀਰ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਵੀਰਵਾਰ ਸਵੇਰੇ ਛੋਟੇ ਬੇਟੇ ਦੇਵਾ ਨਾਲ ਕੰਮ ਕਰਨ ਨੂੰ ਲੈ ਕੇ ਕਹਾਸੁਣੀ ਹੋਈ। ਇਸ ਤੋਂ ਬਾਅਦ ਦੇਵਾ ਨੇ ਆਪਣੇ ਪਿਤਾ ਨੂੰ ਇੱਟਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। 65 ਸਾਲਾ ਬਜ਼ੁਰਗ ਦੀ ਇਸ ਦੌਰਾਨ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕਲਯੁੱਗੀ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

65 ਸਾਲਾ ਧਰਮਵੀਰ ਹਰਿਆਣਾ ਰੋਡਵੇਜ਼ ਤੋਂ ਸੇਵਾਮੁਕਤ ਸਨ ਅਤੇ ਹੁਣ ਡੂੰਡਾਹੇੜਾ ਤੋਂ ਗੁਰੂਗ੍ਰਾਮ ਬੱਸ ਸਟੈਂਡ 'ਤੇ ਆਟੋ ਚੱਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਸਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਅਨੁਸਾਰ ਤਾਂ ਕਾਤਲ ਬੇਟਾ ਦੇਵਾ ਬੀਤੇ ਕਾਫ਼ੀ ਸਮੇਂ ਤੋਂ ਕੋਈ ਕੰਮ ਨਹੀਂ ਕਰਦਾ ਸੀ ਅਤੇ ਉਹ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਮਾਮੂਲੀ ਕਹਾਸੁਣੀ ਇੰਨੀ ਵੱਡੀ ਵਾਰਦਾਤ ਦਾ ਕਾਰਨ ਬਣ ਜਾਵੇਗੀ, ਇਹ ਕਿਸੇ ਨੇ ਨਹੀਂ ਸੋਚਿਆ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

DIsha

This news is Content Editor DIsha