ਹਰਿਆਣਾ ’ਚ ਰੋਜ਼ਾਨਾਂ 4 ਰੇਪ ਅਤੇ ਹਰ ਦੂਜੇ ਦਿਨ ਹੁੰਦੈ ਗੈਂਗਰੇਪ

12/18/2019 4:16:00 PM

ਚੰਡੀਗੜ੍ਹ—ਦੇਸ਼ 'ਚ ਔਰਤਾਂ ਖਿਲਾਫ ਅਪਰਾਧ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਔਰਤਾਂ ਖਿਲਾਫ ਇਨ੍ਹਾਂ ਅਪਰਾਧਿਕ ਮਾਮਲਿਆਂ 'ਚ ਹਰਿਆਣਾ ਵੀ ਪਿੱਛੇ ਨਹੀਂ ਹੈ। ਇੱਕ ਰਿਪੋਰਟ ਮੁਤਾਬਕ 1 ਜਨਵਰੀ ਤੋਂ ਲੈ ਕੇ 30 ਅਕਤੂਬਰ ਤੱਕ ਦੇ ਅੰਕੜਿਆਂ ਜਾਰੀ ਕੀਤੇ ਗਏ ਹਨ। ਇਸ ਦੌਰਾਨ ਹਰ ਰੋਜ਼ 4 ਅਤੇ ਹਰ ਦੂਜੇ ਦਿਨ 2 ਗੈਂਗਰੇਪ ਹੋਣ ਦੀ ਜਾਣਕਾਰੀ ਮਿਲੀ ਹੈ। 10 ਮਹੀਨਿਆਂ ਦੌਰਾਨ ਹਰਿਆਣਾ 'ਚ ਅਜਿਹੇ ਲਗਭਗ 1,396 ਰੇਪ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ 150 ਗੈਂਗਰੇਪ ਦੇ ਮਾਮਲੇ ਦਰਜ ਹੋਏ ਹਨ।

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਰੇਪ ਅਤੇ ਗੈਂਗਰੇਪ ਸਬੰਧੀ ਹੈਰਾਨ ਕਰ ਦੇਣ ਵਾਲੇ ਅੰਕੜਿਆ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਅਪਰਾਧਾਂ 'ਤੇ ਕੰਟਰੋਲ ਕਰਨ ਦੇ ਉਪਾਅ ਸ਼ੁਰੂ ਕਰ ਦਿੱਤੇ ਹਨ। ਅਨਿਲ ਵਿਜ ਨੇ ਕਿਹਾ ਹੈ ਕਿ ਮੈਂ ਗ੍ਰਹਿ ਮੰਤਰੀ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਬਾਅਦ ਹੀ ਉਪਰਾਲੇ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਡੀ.ਜੀ.ਪੀ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਹੈ ਕਿ ਮਹਿਲਾ ਹੈਲਪਲਾਈਨ 'ਤੇ ਜਲਦੀ ਤੋਂ ਜਲਦੀ ਜਵਾਬ ਦਿੱਤਾ ਜਾਵੇ।

Iqbalkaur

This news is Content Editor Iqbalkaur