ਹਰਿਆਣਾ 'ਚ 21 ਤੋਂ ਖੁੱਲ੍ਹਣ ਜਾ ਰਹੇ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ, ਇਹ ਹਨ ਦਿਸ਼ਾ-ਨਿਰਦੇਸ਼

09/17/2020 12:45:25 PM

ਹਰਿਆਣਾ- ਹਰਿਆਣਾ ਦੀ ਸੂਬਾ ਸਰਕਾਰ ਨੇ ਪ੍ਰਦੇਸ਼ 'ਚ ਜਮਾਤ 9 ਤੋਂ 12 ਵੀਂ ਤੱਕ ਦੇ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਪ੍ਰਦੇਸ਼ 'ਚ 9ਵੀਂ ਅਤੇ 12ਵੀਂ ਤੱਕ ਦੀ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਨਾਲ ਸਕੂਲ 'ਚ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਪ੍ਰਦੇਸ਼ ਸਰਕਾਰ ਨੇ ਇਕ ਐੱਸ.ਓ.ਪੀ. ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਐੱਸ.ਓ.ਪੀ. ਦਾ ਪਾਲਣ ਪੂਰੀ ਸਖਤੀ ਨਾਲ ਕਰਵਾਇਆ ਜਾਵੇਗਾ ਅਤੇ ਇਸ ਦਾ ਉਲੰਘਣ ਕਰਨ ਵਾਲਿਆਂ 'ਤੇ ਮੁਕੱਦਮਾ ਵੀ ਕੀਤਾ ਜਾਵੇਗਾ।

ਸਰਕਾਰ ਵਲੋਂ ਜਾਰੀ ਚਿੱਠੀ ਅਨੁਸਾਰ, 21 ਸਤੰਬਰ ਤੋਂ ਨਾਨ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ 9ਵੀਂ ਅਤੇ 12ਵੀਂ ਤੱਕ ਦੇ ਵਿਦਿਆਰਥਈ ਆਪਣੀ ਇੱਛਾ ਨਾਲ ਆਪਣੇ ਅਧਿਆਪਕਾਂ ਤੋਂ ਮਾਰਗਦਰਸ਼ਨ ਪਾਉਣ ਲਈ ਆਪਣੇ ਮਾਤਾ-ਪਿਤਾ ਦੀ ਲਿਖਤੀ ਮਨਜ਼ੂਰੀ ਤੋਂ ਬਾਅਦ ਸਕੂਲ ਆ ਸਕਣਗੇ। ਕੋਰੋਨਾ ਦੇ ਮੱਦੇਨਜ਼ਰ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਅਤੇ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਸਰਕਾਰ ਨੇ ਐੱਸ.ਓ.ਪੀ. ਅਨੁਸਾਰ, ਸਕੂਲਾਂ ਦੇ ਸਮੇਂ ਅਤੇ ਹੋਰ ਡਿਟੈਲਸ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦੇਣ ਲਈ ਕਿਹਾ ਗਿਆ ਹੈ। ਸਕੂਲਾਂ 'ਚ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਆਪਸੀ ਇਕਜੁਟਤਾ ਨਾਲ ਉਨ੍ਹਾਂ ਨੂੰ ਮਿਲਣ ਆਉਣ ਦਾ ਸਮਾਂ ਦੱਸਣ ਤਾਂ ਕਿ ਤੈਅ ਗਿਣਤੀ 'ਚ ਵਿਦਿਆਰਥੀ ਸਕੂਲ ਆ ਸਕਣ। 

ਦੱਸਣਯੋਗ ਹੈ ਕਿ ਹਾਲ ਹੀ 'ਚ ਹਰਿਆਣਾ ਸਰਕਾਰ ਨੇ ਸੋਨੀਪਤ ਜ਼ਿਲ੍ਹੇ ਦੇ 2 ਸਕੂਲਾਂ 'ਚ ਟ੍ਰਾਇਲ ਦੇ ਤੌਰ 'ਤੇ ਬੱਚਿਆਂ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਸਨ। ਇਸ ਪ੍ਰਯੋਗ ਦੇ ਨਾਲ ਹੀ ਸਕੂਲਾਂ ਦੇ ਸੰਚਾਲਨ ਲਈ ਤੈਅ ਨਿਯਮ ਵੀ ਬਣਾਏ ਗਏ ਸਨ, ਜਿਸ ਨਾਲ ਕਿ ਕੇਂਦਰ ਦੀ ਗਾਈਡਲਾਈਨ ਅਨੁਸਾਰਸ ਸਕੂਲਾਂ ਨੂੰ ਵਿਦਿਆਰਥੀਆਂ ਲਈ ਖੋਲ੍ਹਿਆ ਜਾ ਸਕੇ।

DIsha

This news is Content Editor DIsha