ਵਪਾਰੀ ਕਤਲ ਕੇਸ: 6 ਬੱਚਿਆਂ ਦਾ ਬਾਪ ਸੀ ਇਹ ਸ਼ਖਸ, ਦਿਲ ਨੂੰ ਝੰਜੋੜ ਦੇਣਗੇ ਰੋਂਦੀ ਪਤਨੀ ਦੇ ਬੋਲ

10/11/2020 5:44:04 PM

ਹਿਸਾਰ— ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ 6 ਅਕਤੂਬਰ ਨੂੰ ਇਕ ਵਪਾਰੀ ਵਲੋਂ ਆਪਣੀ ਮੌਤ ਦਾ ਨਾਟਕ ਰਚਿਆ ਗਿਆ। ਕਾਰ ਅੰਦਰ ਖ਼ੁਦ ਨੂੰ ਜ਼ਿੰਦਾ ਸਾੜੇ ਜਾਣ ਦੀ ਕਹਾਣੀ ਰੱਚਣ ਵਾਲੇ ਵਪਾਰੀ ਰਾਮਮੇਹਰ ਨੇ ਆਪਣੇ ਹੀ ਪਿੰਡ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਾਰ 'ਚ ਪੁਲਸ ਨੂੰ ਜੋ ਸੜੀ ਹੋਈ ਲਾਸ਼ ਬਰਾਮਦ ਹੋਈ ਹੈ, ਉਹ ਪਿੰਡ ਦੇ ਹੀ 26 ਸਾਲਾ ਸ਼ਖਸ ਰਮਲੂ ਦੀ ਸੀ, ਜੋ ਬੇਹੱਦ ਗਰੀਬ ਪਰਿਵਾਰ ਤੋਂ ਹੈ। ਪੁਲਸ ਮੁਤਾਬਕ ਪੀੜਤ ਪਰਿਵਾਰ ਵਿਚ ਰਮਲੂ ਦੇ 6 ਛੋਟੇ-ਛੋਟੇ ਬੱਚੇ, ਪਤਨੀ ਅਤੇ ਮਾਂ ਹੈ। ਉਸ ਦੀ ਆਮਦਨੀ ਦਾ ਕੋਈ ਸਾਧਨ ਨਹੀਂ ਹੈ। ਇਸ ਪਰਿਵਾਰ ਵਿਚ ਰਮਲੂ ਹੀ ਕਮਾਉਣ ਵਾਲਾ ਮੈਂਬਰ ਸੀ ਅਤੇ ਉਹ ਡਮਰੂ ਵਜਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਉਸ ਦੀ ਮੌਤ ਮਗਰੋਂ ਪਰਿਵਾਰ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਰਮਲੂ ਦੇ ਕਤਲ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ 'ਚ ਮਾਤਮ ਛਾ ਗਿਆ ਹੈ। ਮ੍ਰਿਤਕ ਦੀ ਪਤਨੀ ਨੇ ਰੋਂਦੇ ਹੋਏ ਕਿਹਾ ਕਿ ਮੈਂ ਹੁਣ ਇਹ ਚੂੜੀਆਂ ਕਿੱਥੇ ਤੋੜਾਂਗੀ। ਮੇਰੇ ਛੋਟੇ-ਛੋਟੇ ਬੱਚੇ ਪਿਤਾ ਦਾ ਆਖ਼ਰੀ ਵਾਰ ਮੂੰਹ ਵੀ ਨਹੀਂ ਵੇਖ ਸਕੇ। ਮੈਂ ਪਤੀ ਦੇ ਸੀਨੇ 'ਤੇ ਸਿਰ ਰੱਖ ਕੇ ਰੋ ਵੀ ਨਾ ਸਕੀ, ਚੂੜੀਆਂ ਨਹੀਂ ਤੋੜ ਸਕੀ।

ਇਹ ਵੀ ਪੜ੍ਹੋ: ਬਦਮਾਸ਼ਾਂ ਨੇ ਫੈਕਟਰੀ ਮਾਲਕ ਤੋਂ 11 ਲੱਖ ਰੁਪਏ ਲੁੱਟੇ, ਫਿਰ ਕਾਰ 'ਚ ਬੰਦ ਕਰ ਕੇ ਜਿਊਂਦੇ ਸਾੜਿਆ

ਰਮਲੂ ਦਾ ਪਰਿਵਾਰ ਅੱਜ ਨੈਸ਼ਨਲ ਅਲਾਇੰਸ ਅਤੇ ਦਲਿਤ ਹਿਊਮਨ ਰਾਈਟਰਜ਼ ਦੇ ਕਨਵੀਨਰ ਵਕੀਲ ਰਜਤ ਕਲਸਨ ਨਾਲ ਸਦਰ ਥਾਣਾ ਹਾਂਸੀ 'ਚ ਪੁਲਸ ਅਧਿਕਾਰੀ ਧਰਮਵੀਰ ਨੂੰ ਮਿਲੇ। ਕਲਸਨ ਨੇ ਡੀ. ਐੱਸ. ਪੀ. ਧਰਮਵੀਰ ਨੂੰ ਪੀੜਤ ਪਰਿਵਾਰ ਵਲੋਂ ਮੰਗ ਕੀਤੀ ਕਿ ਦੋਸ਼ੀ ਰਾਮਮੇਹਰ ਅਤੇ ਸਾਜਿਸ਼ 'ਚ ਸ਼ਾਮਲ ਹੋਰ ਲੋਕਾਂ ਖ਼ਿਲਾਫ਼ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਤਹਿਤ ਕੇਸ ਦਰਜ ਹੋਵੇ ਅਤੇ ਰਮਲੂ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਮਦਦ ਦਿਵਾਉਣ ਲਈ ਪੁਲਸ ਤੁਰੰਤ ਕਾਰਵਾਈ ਕਰੇ। ਪੁਲਸ ਨੇ ਐੱਸ. ਸੀ/ਐੱਸ. ਟੀ. ਐਕਟ ਦੀ ਧਾਰਾ ਜੋੜ ਦਿੱਤੀ ਹੈ ਅਤੇ ਡੀ. ਐੱਸ. ਪੀ. ਨੇ ਭਰੋਸਾ ਦਿੱਤਾ ਹੈ ਕਿ ਉਹ ਪੀੜਤ ਪਰਿਵਾਰ ਨੂੰ ਰਾਹਤ ਦਿਵਾਉਣ ਦੀ ਕੋਸ਼ਿਸ਼ ਕਰਨਗੇ। 

ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ ਜਿਊਂਦਾ ਮਿਲਿਆ ਹਰਿਆਣਾ ਦਾ ਵਪਾਰੀ, ਕਾਰ 'ਚ ਮਿਲੀ ਸੜੀ ਲਾਸ਼ ਪੁਲਸ ਲਈ ਬਣੀ ਪਹੇਲੀ

ਦੱਸਣਯੋਗ ਹੈ ਕਿ ਡਿਸਪੋਜਲ ਗਲਾਸ ਫੈਕਟਰੀ ਮਾਲਕ ਰਾਮਮੇਹਰ ਨੇ ਉਸ ਰਾਤ ਰਮਲੂ ਨੂੰ ਸ਼ਰਾਬ ਪਿਲਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਕਾਰ ਫੂਕ ਦਿੱਤੀ। ਉਸ ਤੋਂ ਪਹਿਲਾਂ ਉਸ ਨੇ ਆਪਣੇ ਭਾਣਜੇ ਨੂੰ ਫੋਨ ਕਰ ਕੇ ਕਿਹਾ ਸੀ ਕਿ ਕੁਝ ਬਦਮਾਸ਼ਾਂ ਨੇ ਉਸ ਨੂੰ ਲੁੱਟਣ ਦੇ ਉਦੇਸ਼ ਨਾਲ ਘੇਰ ਲਿਆ ਹੈ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਪਰਿਵਾਰ ਅਤੇ ਪੁਲਸ ਜਦੋਂ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਰਾਮਮੇਹਰ ਦੀ ਕਾਰ ਸੜੀ ਹੋਈ ਮਿਲੀ ਅਤੇ ਉਸ 'ਚ ਲਾਸ਼ ਵੀ ਸੀ।

ਪਹਿਲਾਂ ਤਾਂ ਇਹ ਹੀ ਸਮਝਿਆ ਗਿਆ ਸੀ ਕਿ ਲਾਸ਼ ਰਾਮਮੇਹਰ ਦੀ ਹੈ ਪਰ ਬਾਅਦ 'ਚ ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਵਪਾਰੀ ਜ਼ਿੰਦਾ ਹੈ ਅਤੇ ਉਸ ਨੇ ਆਪਣੀ ਮੌਤ ਦਾ ਨਾਟਕ ਕਰਜ਼ ਤੋਂ ਬਚਣ ਅਤੇ ਬੀਮਾ ਰਕਮ ਪਾਉਣ ਲਈ ਰਚੀ ਸੀ। ਪੁਲਸ ਨੇ ਦੋਸ਼ੀ ਰਾਮਮੇਹਰ ਨੂੰ ਬੀਤੇ ਦਿਨੀਂ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਸ਼ਾਤਰ ਵਪਾਰੀ ਤੋਂ ਸ਼ਨੀਵਾਰ ਨੂੰ ਕਈ ਘੰਟੇ ਬੰਦ ਕਮਰੇ ਵਿਚ ਇਕੱਲੇ ਪੁੱਛ-ਗਿੱਛ ਕੀਤੀ। ਪੁਲਸ ਨੇ ਰਾਮਮੇਹਰ ਨੂੰ ਕੋਰਟ 'ਚ ਪੇਸ਼ ਕਰ ਕੇ 10 ਦਿਨ ਦਾ ਰਿਮਾਂਡ ਮੰਗਿਆ। ਕੋਰਟ ਨੇ 7 ਦਿਨਾਂ ਦਾ ਪੁਲਸ ਰਿਮਾਂਡ ਮਨਜ਼ੂਰ ਕੀਤਾ ਹੈ।

 

Tanu

This news is Content Editor Tanu