ਹਰਿਆਣਾ 'ਚ ਇਸ ਵਾਰ 55 ਫੀਸਦੀ ਘੱਟ ਹੋਈ ਬਾਰਸ਼

07/08/2019 2:27:09 PM

ਹਰਿਆਣਾ— ਮੌਸਮੀ ਬਾਰਸ਼ ਦੀ ਸ਼ੁਰੂਆਤ 'ਚ ਦੇਰੀ ਕਾਰਨ ਇਕ ਜੂਨ ਨੂੰ ਸੀਜਨ ਸ਼ੁਰੂ ਹੋਣ ਦੇ ਬਾਅਦ ਤੋਂ ਮਾਨਸੂਨ ਨੇ ਹੁਣ ਤੱਕ ਹਰਿਆਣਾ 'ਚ ਆਮ ਨਾਲੋਂ 55 ਫੀਸਦੀ ਘੱਟ ਬਾਰਸ਼ ਕੀਤੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ( ਆਈ.ਐੱਮ.ਡੀ.), ਚੰਡੀਗੜ੍ਹ ਦੇ ਅੰਕੜਿਆਂ ਅਨੁਸਾਰ, ਇਸ ਸਾਲ ਰਾਜ 'ਚ 31.6 ਮਿਲੀਮੀਟਰ ਔਸਤ ਬਾਰਸ਼ ਹੋਈ, ਜਦੋਂ ਕਿ 70.6 ਮਿਲੀਮੀਟਰ ਆਮ ਦੇ ਮੁਕਾਬਲੇ ਇਸ ਸਾਲ ਰਾਜ 'ਚ 80.5 ਮਿਲੀਮੀਟਰ ਬਾਰਸ਼ ਹੋਈ।

ਹਰਿਆਣਾ 'ਚ 22 'ਚੋਂ 21 ਜ਼ਿਲਿਆਂ 'ਚ ਇਕ ਜੂਨ ਤੋਂ 7 ਜੁਲਾਈ ਤੱਕ ਆਮ ਨਾਲੋਂ ਬਹੁਤ ਘੱਟ ਬਾਰਸ਼ ਹੋਈ। ਸਿਰਫ਼ ਯਮੁਨਾਨਗਰ ਜ਼ਿਲੇ (88.5 ਮਿਲੀਮੀਟਰ) 'ਚ ਰਾਜ ਨਾਲੋਂ ਵਧ ਬਾਰਸ਼ ਹੋਈ। ਆਈ.ਐੱਮ.ਡੀ. ਦੇ ਬੁਲਾਰੇ ਨੇ ਕਿਹਾ,''ਅਸੀਂ ਅਗਲੇ 5 ਦਿਨਾਂ 'ਚ ਫਰੀਦਾਬਾਦ, ਪਲਵਲ, ਨੂੰਹ ਅਤੇ ਰਾਜ ਦੇ ਹੋਰ ਹਿੱਸਿਆਂ 'ਚ ਚੰਗੀ ਬਾਰਸ਼ ਦੀ ਉਮੀਦ ਕਰ ਰਹੇ ਹਾਂ।

DIsha

This news is Content Editor DIsha