ਹਰਿਆਣਾ ''ਚ ਤਾਲਾਬ ਦੇ ਮਾਲਕਾਨਾ ਹੱਕ ਲਈ ਹੋਈ ਝੜਪ, ਗੋਲੀ ਲੱਗਣ ਨਾਲ ਇਕ ਦੀ ਮੌਤ

06/24/2020 6:30:25 PM

ਅੰਬਾਲਾ- ਹਰਿਆਣਾ 'ਚ ਅੰਬਾਲਾ ਦੇ ਇਕ ਪਿੰਡ 'ਚ ਤਾਲਾਬ ਦੇ ਮਾਲਕਾਨਾ ਹੱਕ ਲਈ 2 ਧਿਰਾਂ ਦਰਮਿਆਨ ਬੁੱਧਵਾਰ ਨੂੰਝੜਪ ਹੋ ਗਈ ਅਤੇ ਇਸ ਦੌਰਾਨ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ ਹੋ ਗਈ। ਪੁਲਸ ਦੇ ਦੱਸਿਆ ਕਿ ਘਟਨਾ ਅੰਬਾਲਾ ਕੈਂਟ ਤੋਂ 15 ਕਿਲੋਮੀਟਰ ਦੂਰ ਫੁਲੇਲਪੁਰ ਪਿੰਡ 'ਚ ਹੋਈ ਅਤੇ ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ (40) ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਮੰਗਲਵਾਰ ਨੂੰ 2 ਧਿਰਾਂ ਦਰਮਿਆਨ ਪਿੰਡ ਦੇ ਤਾਲਾਬ ਦੇ ਮਾਲਕਾਨਾ ਹੱਕ ਨੂੰ ਲੈ ਕੇ ਝੜਪ ਹੋਈ ਸੀ, ਜਿਸ 'ਚ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਪਿੰਡ 'ਚ ਉਨ੍ਹਾਂ ਧਿਰਾਂ ਦਰਮਿਆਨ ਮੁੜ ਝੜਪ ਹੋਈ, ਜਿਸ 'ਚ ਦੋਹਾਂ ਪੱਖਾਂ ਦਰਮਿਆਨ ਗੋਲੀਬਾਰੀ ਹੋਈ। ਪੁਲਸ ਨੇ ਦੱਸਿਆ ਕਿ ਅਮਰਜੀਤ ਨੂੰ ਗੋਲੀ ਲੱਗਣ ਤੋਂ ਬਾਅਦ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਸੁਪਰਡੈਂਟ ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਦੋਸ਼ੀ ਨੂੰ ਫੜਨ ਲਈ ਪੁਲਸ ਦੇ 2 ਦਲ ਬਣਾਏ ਗਏ ਹਨ। ਪਿੰਡ 'ਚ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।


DIsha

Content Editor

Related News