ਹਰਿਆਣਾ ਦੀ ਸਭ ਤੋਂ ਬਜ਼ੁਰਗ ਔਰਤ ਦਾ 115 ਸਾਲ ਦੀ ਉਮਰ ''ਚ ਦਿਹਾਂਤ

01/15/2022 6:45:41 PM

ਜੀਂਦ (ਵਾਰਤਾ)- ਹਰਿਆਣਾ ਅਤੇ ਜੀਂਦ ਜ਼ਿਲ੍ਹੇ ਦੇ ਬਰਾਹ ਕਲਾਂ ਪਿੰਡ ਦੀ ਵਿਸ਼ਵਕਰਮਾ ਕਾਲੋਨੀ ਵਾਸੀ ਅਤੇ ਸਭ ਤੋਂ ਬਜ਼ੁਰਗ ਔਰਤ ਸ਼ਰੀਫਨ ਦੇਵੀ ਦਾ 115 ਸਾਲ ਦੀ ਉਮਰ 'ਚ ਅੱਜ ਯਾਨੀ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਸ਼ਰੀਫਨ ਨੂੰ ਮੁਸਲਿਮ ਰੀਤੀ ਰਿਵਾਜ਼ ਨਾਲ ਸੁਪਰਦ-ਏ-ਖਾਕ ਕੀਤਾ ਗਿਆ। ਸ਼ਰੀਫ ਦੇਵੀ ਦੀ ਸਭ ਤੋਂ ਵੱਡੀ ਧੀ 90 ਸਾਲ ਦੀ ਹੈ। ਸ਼ਰੀਫਨ ਦੇਵੀ ਚੋਣਾਂ ਦੌਰਾਨ ਹਮੇਸ਼ਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੀ ਸੀ। ਉਹ ਜਦੋਂ ਵੀ ਬੂਥ 'ਤੇ ਵੋਟ ਪਾਉਣ ਆਉਂਦੀ ਸੀ ਤਾਂ ਉਨ੍ਹਾਂ ਦੇ ਹੱਥ 'ਚ ਤਿਰੰਗਾ ਹੁੰਦਾ ਸੀ। ਉਹ ਹੋਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਦੀ ਸੀ। ਉਨ੍ਹਾਂ ਦੇ ਵੱਡੇ ਪੁੱਤਰ ਰਹਿਮਤ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਵੰਡ ਦੌਰਾਨ ਦੀਆਂ ਕਈ ਕਹਾਣੀਆਂ ਸੁਣਾਉਂਦੀ ਸੀ।

ਇਹ ਵੀ ਪੜ੍ਹੋ : ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁਟ-ਫੁਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼

ਵੰਡ ਦੇ ਉਸ ਖ਼ੌਫ਼ਨਾਕ ਮਾਹੌਲ 'ਚ ਕਿਸੇ ਮੁਸਲਮਾਨ ਦਾ ਭਾਰਤ 'ਚ ਰਹਿਣ ਦੇ ਫ਼ੈਸਲੇ ਨੂੰ ਘੱਟ ਨਹੀਂ ਦੇਖ ਸਕਦੇ ਸੀ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਉਸ ਮਾਹੌਲ 'ਚ ਵੀ ਫਿਰਕੂ ਸਦਭਾਵਨਾ ਬਣਾਉਣ ਲਈ ਲੋਕ ਕੋਸ਼ਿਸ਼ ਕਰ ਰਹੇ ਸਨ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਧਰਮ ਆਧਾਰਤ ਵੰਡ ਨੂੰ ਖਾਰਜ ਕੀਤਾ ਸੀ ਅਤੇ ਹਿੰਦੂ ਮੁਸਲਿਮ ਲੋਕਾਂ ਨੇ ਆਪਸ 'ਚ ਸਹਿਯੋਗ ਕੀਤਾ ਸੀ। ਉਸ ਦੌਰਾਨ ਵੀ ਹਿੰਦੂਆਂ ਨੇ ਉਨ੍ਹਾਂ ਦਾ ਸਹਿਯੋਗ ਕੀਤਾ। ਜਿਸ ਕਾਰਨ ਉਹ ਆਪਣਾ ਦੇਸ਼ ਛੱਡ ਕੇ ਜਾਣ ਲਈ ਮਜ਼ਬੂਰ ਨਹੀਂ ਹੋਏ। ਉਨ੍ਹਾਂ ਦੇ ਨੇੜੇ-ਤੇੜੇ ਅਤੇ ਰਿਸ਼ਤੇਦਾਰੀ 'ਚ ਬਹੁਤ ਸਾਰੇ ਲੋਕ ਸਨ, ਜੋ ਪਾਕਿਸਤਾਨ ਚਲੇ ਗਏ ਪਰ ਉਨ੍ਹਾਂ ਨੇ ਇਹੀ ਰਹਿਣ ਦਾ ਫ਼ੈਸਲਾ ਕੀਤਾ। ਸ਼ਰੀਫਨ ਦੇ ਸੁਪਰਦ-ਏ-ਖਾਕ ਦੇ ਸਮੇਂ ਪਹੁੰਚੇ ਸਮਾਜਿਕ ਸਦਭਾਵਨਾ ਮੰਚ ਦੇ ਰਾਮਫ਼ਲ ਦਹੀਆ ਨੇ ਕਿਹਾ ਕਿ ਇਸ ਸਮੇਂ ਅਜਿਹੇ ਬਹੁਤ ਘੱਟ ਲੋਕ ਜਿਉਂਦੇ ਹਨ, ਜਿਨ੍ਹਾਂ ਨੇ ਵੰਡ ਦਾ ਦੁਖ਼ ਝੱਲਿਆ ਹੈ। ਸ਼ਰੀਫਨ ਦੇਵੀ ਉਨ੍ਹਾਂ 'ਚੋਂ ਇਕ ਸੀ, ਜੋ ਅੱਜ ਦੁਨੀਆ ਛੱਡ ਕੇ ਚਲੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha