ਦੁਸ਼ਯੰਤ ਚੌਟਾਲਾ ਨੇ ਮਾਂ ਨੈਨਾ ਚੌਟਾਲਾ ਨਾਲ ਵਿਧਾਨ ਸਭਾ 'ਚ ਸਹੁੰ ਚੁੱਕ ਰਚਿਆ ਇਤਿਹਾਸ

11/05/2019 4:18:24 PM

ਚੰਡੀਗੜ੍ਹ—ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਭਾਜਪਾ ਨੇ ਜੇ.ਜੇ.ਪੀ ਦੇ ਸਮਰਥਨ ਨਾਲ ਸੂਬੇ 'ਚ ਸਰਕਾਰ ਬਣਾਈ ਹੈ। ਸੋਮਵਾਰ ਨੂੰ ਇੱਕ ਵਾਰ ਫਿਰ ਜੇ.ਜੇ.ਪੀ ਨੇਤਾ ਨੈਨਾ ਚੌਟਾਲਾ ਅਤੇ ਉਨ੍ਹਾਂ ਦਾ ਪੁੱਤਰ ਤੇ ਹਰਿਆਣੇ ਦਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਉਸ ਸਮੇਂ ਸੁਰਖੀਆਂ 'ਚ ਛਾ ਗਏ ਹਨ, ਜਦ ਉਨ੍ਹਾਂ ਨੇ ਵਿਧਾਨ ਸਭਾ ਦੇ ਮੈਂਬਰ ਦੇ ਰੂਪ ਚ ਸਹੁੰ ਚੁੱਕੀ। ਦਰਅਸਲ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮਾਂ-ਬੇਟੇ ਨੇ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਦੇ ਰੂਪ 'ਚ ਇੱਕਠਿਆ ਸਹੁੰ ਚੁੱਕ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਨੇ ਅੰਗਰੇਜੀ 'ਚ ਅਤੇ ਉਨ੍ਹਾਂ ਦੀ ਮਾਂ ਨੈਨਾ ਚੌਟਾਲਾ ਨੇ ਹਿੰਦੀ 'ਚ ਸਹੁੰ ਚੁੱਕੀ।

ਦੱਸਣਯੋਗ ਹੈ ਕਿ ਦੁਸ਼ਯੰਤ ਚੌਟਾਲਾ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਅਜੈ ਚੌਟਾਲਾ ਵਿਧਾਨ ਸਭਾ ਦੀ ਵੀ. ਆਈ. ਪੀ. ਗੈਲਰੀ 'ਚ ਮੌਜੂਦ ਸੀ। ਦੱਸ ਦੇਈਏ ਕਿ ਸਿੱਖਿਆ ਭਰਤੀ ਘੋਟਾਲੇ 'ਚ ਜੇਲ ਦੀ ਸਜ਼ਾ ਕੱਟ ਰਹੇ ਅਜੈ ਚੌਟਾਲਾ ਇਨ੍ਹਾਂ ਦਿਨਾਂ ਦੌਰਾਨ ਫਰਲੋ 'ਤੇ ਬਾਹਰ ਆਏ ਸੀ। ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਜੀਂਦ ਜ਼ਿਲੇ ਦੀ ਉਚਾਨਾ ਕਲਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਦੀ ਮਾਂ ਨੈਨਾ ਚੌਟਾਵਾ ਚਰਖੀ-ਦਾਦਰੀ ਜ਼ਿਲੇ ਦੀ ਬਾਢੜਾ ਸੀਟ ਤੋਂ ਚੁਣੀ ਗਈ ਹੈ।

ਜ਼ਿਕਰਯੋਗ ਹੈ ਕਿ 11 ਮਹੀਨੇ ਪਹਿਲਾਂ ਦਿੱਗਜ਼ ਚੌਟਾਲਾ ਪਰਿਵਾਰ ਤੋਂ ਟੁੱਟ ਕੇ ਬਣੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਦੀ ਕਮਾਨ ਨੌਜਵਾਨ ਦੁਸ਼ਯੰਤ ਚੌਟਾਲਾ ਦੇ ਹੱਥ 'ਚ ਆਈ ਸੀ। ਦੁਸ਼ਯੰਤ ਚੌਟਾਲਾ ਦੇ ਨਾਲ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਅਜੈ ਚੌਟਾਲਾ, ਮਾਂ ਨੈਨਾ ਚੌਟਾਲਾ, ਭਰਾ ਦਿਗਵਿਜੇ ਚੌਟਾਲਾ ਦਾ ਵੀ ਸਾਥ ਸੀ। ਇਨੈਲੋ ਛੱਡ ਕੇ ਆਏ 4 ਵਿਧਾਇਕ ਵੀ ਖੜੇ ਹੋਏ ਤਾਂ ਦੇਖਦੇ-ਦੇਖਦੇ ਜੇ.ਜੇ.ਪੀ ਦਾ ਸੰਗਠਨ ਖੜ੍ਹਾ ਹੁੰਦਾ ਚਲਾ ਗਿਆ।


Iqbalkaur

Content Editor

Related News