ਵਿਰੋਧ ''ਚ ਲੱਗੇ ਨਾਅਰੇ ਤਾਂ ਅਨਿਲ ਵਿਜ ਨੂੰ ਆਇਆ ਗੁੱਸਾ, ਕਹੇ ਇਤਰਾਜ਼ਯੋਗ ਸ਼ਬਦ

05/07/2019 8:15:29 PM

ਅੰਬਾਲਾ— ਭਾਜਪਾ ਉਮੀਦਵਾਰ ਰਤਨਲਾਲ ਕਟਾਰੀਆ ਦੇ ਸਮਰਥਨ 'ਚ ਲੋਟ ਮੰਗਣ ਪਹੁੰਚੇ ਹਰਿਆਣਾ ਦੇ ਸਿਹਤ ਮੰਤਰੀ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਇਤਰਾਜ਼ਯੋਗ ਸ਼ਬਦ ਕਹਿ ਦਿੱਤੇ। ਜਿਸ ਤੋਂ ਬਾਅਦ ਮਾਮਲਾ ਗਰਮ ਹੋ ਗਿਆ। ਲੋਕਾਂ ਨੇ ਨਾਅਰੇਬਾਜੀ ਤੇਜ ਕਰ ਦਿੱਤੀ ਤੇ ਕੁੱਟਮਾਰ 'ਤੇ ਉਤਰ ਆਏ। ਘਟਨਾ ਤੋਂ ਬਾਅਦ ਵਿਜ ਨੂੰ ਉਥੋਂ ਭਜਣਾ ਪਿਆ।

ਮੰਗਲਵਾਰ ਦੁਪਹਿਰ ਅਨਿਲ ਵਿਜ ਮਝੌਂੜਾ ਪਿੰਡ 'ਚ ਪਬਲਿਕ ਮੀਟਿੰਗ ਕਰਨ ਗਏ ਸਨ। ਉਹ ਮੀਟਿੰਗ ਲੈ ਕੇ ਨਿਕਲੇ ਤਾਂ ਬਾਹਰ ਕੁਝ ਲੋਕ ਖੜ੍ਹੇ ਸਨ। ਉਹ ਭਾਜਪਾ ਉਮੀਦਵਾਰ ਰਤਨਲਾਲ ਕਟਾਰੀਆ ਤੇ ਅਨਿਲ ਵਿਜ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ 'ਤੇ ਵਿਜ ਨੇ ਉਨ੍ਹਾਂ ਨੂੰ ਇਤਰਾਜ਼ਯੋਗ ਸ਼ਬਦ ਕਹਿ ਦਿੱਤੇ। ਜਿਸ ਨੂੰ ਸੁਣ ਕੇ ਭੀੜ ਭੜਕ ਗਈ ਤੇ ਵਿਜ ਵੱਲ ਭੱਜੀ। ਇਹ ਦੇਖ ਕੇ ਪੁਲਸ ਕਰਮਚਾਰੀਆਂ ਨੇ ਭੜਕੇ ਲੋਕਾਂ 'ਤੇ ਲਾਠੀਆਂ ਵਰ੍ਹਾ ਦਿੱਤੀਆਂ ਤੇ ਵਿਜ ਦਾ ਬਚਾਅ ਕੀਤਾ।

Inder Prajapati

This news is Content Editor Inder Prajapati